25 ਫਰਵਰੀ ਨੂੰ ਹੋਵੇਗਾ ਬਠਿੰਡਾ ‘ਚ ਮਿਸ ਪੀਟੀਸੀ ਪੰਜਾਬੀ 2022 ਦੀ Pre Auditions, ਜਾਣੋ ਪੂਰੀ ਜਾਣਕਾਰੀ

Written by  Lajwinder kaur   |  February 09th 2022 06:09 PM  |  Updated: February 10th 2022 06:37 PM

25 ਫਰਵਰੀ ਨੂੰ ਹੋਵੇਗਾ ਬਠਿੰਡਾ ‘ਚ ਮਿਸ ਪੀਟੀਸੀ ਪੰਜਾਬੀ 2022 ਦੀ Pre Auditions, ਜਾਣੋ ਪੂਰੀ ਜਾਣਕਾਰੀ

ਪੀਟੀਸੀ ਨੈੱਟਵਰਕ ਆਪਣੇ ਰਿਆਲਟੀ ਸ਼ੋਅਜ਼ ਦੇ ਨਾਲ ਹਮੇਸ਼ਾ ਹੀ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ, ਨੌਜਵਾਨ ਪੀੜੀ ਨੂੰ ਮੌਕਾ ਦਿੰਦੇ ਨੇ ਆਪਣੇ ਸੁਫਨਿਆਂ ਪੂਰੇ ਕਰਨ ਦਾ । ਜਿਸ ਕਰਕੇ ਇਸ ਪੀਟੀਸੀ ਦੇ ਰਿਆਲਟੀ ਸ਼ੋਅਜ਼ ਨੇ ਮਨੋਰੰਜਨ ਜਗਤ ਨੂੰ ਕਈ ਨਾਮੀ ਕਲਾਕਾਰ ਦਿੱਤੇ ਨੇ। ਇਸ ਫਲਸਫੇ ਨੂੰ ਅੱਗੇ ਤੋਰਦੇ ਹੋਏ ਮੁਟਿਆਰਾਂ ਦੇ ਸੁਫਨਿਆਂ ਨੂੰ ਖੰਭ ਦੇਣ ਵਾਲਾ ਸ਼ੋਅ ਮਿਸ ਪੀਟੀਸੀ ਪੰਜਾਬੀ 2022 (MISS PTC PUNJABI 2022) ਆ ਰਿਹਾ ਹੈ। ਇਸ ਸ਼ੋਅ ਦੇ ਪ੍ਰੀ-ਆਡੀਸ਼ਨ ਸ਼ੁਰੂ ਹੋ ਗਏ ਨੇ। ਜੀ ਹਾਂ ਮੁਟਿਆਰ ਹੋ ਜਾਣ ਤਿਆਰ ਬਠਿੰਡਾ ਪ੍ਰੀ-ਆਡੀਸ਼ਨ ਲਈ ।

miss-ptc-punjabi-2021-2-min

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਵੀਡੀਓ, ਸਲਮਾਨ ਖ਼ਾਨ ‘DANCE MERI RANI’ ਗੀਤ ‘ਤੇ ਥਿਰਕਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

25 ਫਰਵਰੀ ਨੂੰ ਮਿਸ ਪੀਟੀਸੀ ਪੰਜਾਬੀ 2022 ਦਾ ਪ੍ਰੀ-ਆਡੀਸ਼ਨ ਹੋਣ ਜਾ ਰਿਹਾ ਹੈ । ਸੋ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਵਾਲੀਆਂ ਮੁਟਿਆਰਾਂ 25 ਫਰਵਰੀ ਦਿਨ ਸ਼ੁੱਕਰਵਾਰ ਨੂੰ ਇਸ ਦੱਸੇ ਹੋਏ ਪਤੇ ‘ਤੇ ਸਵੇਰੇ 11 ਵਜੇ ਪਹੁੰਚ ਜਾਣ। ਪਤਾ- ‘Baba Farid Group Of Institutions Bathinda, Punjab। ਇਸ ਤੋਂ ਬਾਅਦ ਲੁਧਿਆਣਾ ਤੇ ਮੁਹਾਲੀ ਹੋਣਗੇ ਮਿਸ ਪੀਟੀਸੀ ਪੰਜਾਬੀ ਦੇ ਪ੍ਰੀ-ਆਡੀਸ਼ਨ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਸਤਿੰਦਰ ਸਰਤਾਜ ਦਾ ਨਵਾਂ ਗੀਤ ‘Kamaal Ho Gea’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

miss ptc punjabi pre auditon

ਭਾਗ ਲੈਣ ਵਾਲੀ ਮੁਟਿਆਰ ਦੀ ਉਮਰ 18 ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ। ਉਮੀਦਵਾਰ ਮੁਟਿਆਰਾਂ ਦੀ ਲੰਬਾਈ 5 ਫੁੱਟ 2 ਇੰਚ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਉਮੀਦਵਾਰ ਮੁਟਿਆਰਾਂ ਆਪਣੇ ਨਾਲ 3 ਤਸਵੀਰਾਂ ਲੈ ਕੇ ਆਉਣ । ਇਸ ਤੋਂ ਇਲਾਵਾ ਏਜ ਪਰੂਫ ਵਾਲਾ ਕੋਈ ਵੀ ਦਸਤਾਵੇਜ਼ ਤੇ ਨਾਲ ਹੀ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਨਾਲ ਲਿਆਉਣਾ ਜ਼ਰੂਰੀ ਹੈ। ਸੋ ਮਿਸ ਪੀਟੀਸੀ ਪੰਜਾਬੀ ਬਾਰੇ ਹੋਣ ਜਾਣਕਾਰੀ ਦੇ ਲਈ ਜੁੜ ਰਹੋ ਪੀਟੀਸੀ ਪੰਜਾਬੀ ਦੇ ਫੇਸਬੁਕ ਪੇਜ਼ ਜਾਂ ਫਿਰ ਪੀਟੀਸੀ ਪਲੇਅ ਐਪ ਦੇ ਨਾਲ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network