ਪ੍ਰੀਤ ਹਰਪਾਲ ਤੇ ਬਿੰਨੂ ਢਿੱਲੋਂ ਨੇ ਫ਼ਿਲਮ ‘ਬਲੈਕੀਆ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

Written by  Lajwinder kaur   |  May 02nd 2019 10:43 AM  |  Updated: May 02nd 2019 10:43 AM

ਪ੍ਰੀਤ ਹਰਪਾਲ ਤੇ ਬਿੰਨੂ ਢਿੱਲੋਂ ਨੇ ਫ਼ਿਲਮ ‘ਬਲੈਕੀਆ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

ਪੰਜਾਬੀ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਛੋਟੇ ਤੋਂ ਲੈ ਕੇ ਵੱਡਿਆਂ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਪ੍ਰੀਤ ਹਰਪਾਲ ਜਿਨ੍ਹਾਂ ਨੇ ਦੇਵ ਖਰੌੜ ਨੂੰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਬਲੈਕੀਆ ਦੀ ਲਈ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਬਿੰਨੂ ਢਿੱਲੋਂ ਨੇ ਵੀ ਦੇਵ ਖਰੌੜ ਦੀ ਤਾਰੀਫ਼ ਕਰਦੇ ਹੋਏ ਫ਼ਿਲਮ ਬਲੈਕੀਆ ਲਈ ਮੁਬਾਰਕਾਂ ਦਿੱਤੀਆਂ ਨੇ।

View this post on Instagram

 

Binnu bai ji supporting BLACKIA..????

A post shared by Dev Kharoud (@dev_kharoud) on

ਹੋਰ ਵੇਖੋ:ਬਜ਼ੁਰਗ ਫੈਨ ਦੀ ਇਸ ਹਰਕਤ ‘ਤੇ ਹਰਭਜਨ ਮਾਨ ਹੋਏ ਭਾਵੁਕ, ਚੁੰਮੇ ਫੈਨ ਦੇ ਹੱਥ,ਵੇਖੋ ਵੀਡੀਓ

ਜੀ ਹਾਂ ਫ਼ਿਲਮ ਬਲੈਕੀਆ ਜੋ ਕਿ 3 ਮਈ ਨੂੰ ਦਰਸ਼ਕਾਂ ਦਾ ਮਨੋਰਜਨ ਕਰਨ ਆ ਰਹੀ ਹੈ। ਇਸ ਫ਼ਿਲਮ ‘ਚ ਦੇਵ ਖਰੌੜ ਜੋ ਕਿ ਐਕਸ਼ਨ ਲੁੱਕ ‘ਚ ਨਜ਼ਰ ਆਉਣਗੇ ਤੇ ਉਨ੍ਹਾਂ ਦਾ ਸਾਥ ਦੇ ਰਹੀ ਹੈ ਬਹੁਤ ਹੀ ਖੂਬਸੂਰਤ ਅਦਾਕਾਰਾ ਇਹਾਨਾ ਢਿੱਲੋਂ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ‘ਚ ਉਤਸੁਕਤਾ ਬਣੀ ਹੋਈ ਹੈ।

ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਆਉਣ ਵਾਲੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਆਉਣ ਵਾਲੀ ਫ਼ਿਲਮ ‘ਲੁਕਣ ਮੀਚੀ’ ‘ਚ ਮੈਂਡੀ ਤੱਖਰ ਨਾਲ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਿੰਨੂ ਢਿੱਲੋਂ ਜੋ ਕਿ ਅੱਜ ਕੱਲ੍ਹ ਆਪਣੇ ਆਉਣ ਵਾਲੀ ਫ਼ਿਲਮ ‘ਨੌਕਰ ਵਹੁਟੀ ਦਾ’ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਕੁਲਰਾਜ ਰੰਧਾਵਾ ਨਜ਼ਰ ਆਉਣਗੇ। ਬਿੰਨੂ ਢਿੱਲੋਂ ਦੀ ਫ਼ਿਲਮ ‘ਨੌਕਰ ਵਹੁਟੀ ਦਾ’  23 ਅਗਸਤ ਨੂੰ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network