ਪ੍ਰੀਤ ਹਰਪਾਲ ਨੂੰ ਕਿਹੜੀ ਕੁੜੀ ਬੁਲਾਉਂਦੀ ਹੈ ਪਲਕਾਂ ਨਾਲ ਫ਼ਤਿਹ, ਵੀਡੀਓ ਵਾਇਰਲ

Written by  Rupinder Kaler   |  October 21st 2019 01:02 PM  |  Updated: October 21st 2019 01:02 PM

ਪ੍ਰੀਤ ਹਰਪਾਲ ਨੂੰ ਕਿਹੜੀ ਕੁੜੀ ਬੁਲਾਉਂਦੀ ਹੈ ਪਲਕਾਂ ਨਾਲ ਫ਼ਤਿਹ, ਵੀਡੀਓ ਵਾਇਰਲ

ਪ੍ਰੀਤ ਹਰਪਾਲ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਟੀਜ਼ਰ ਦੀ ਵੀਡੀਓ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ‘ਕਾਲਜ’ ਦਾ ਪੋਸਟਰ ਸ਼ੇਅਰ ਕੀਤਾ ਸੀ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਪ੍ਰੀਤ ਹਰਪਾਲ ਨੇ ਹੀ ਲਿਖੇ ਹਨ ਜਦੋਂ ਕਿ ਇਸ ਗਾਣੇ ਨੂੰ ਮਿਊਜ਼ਿਕ ਨਿੱਕ ਧੰਮੂ ਨੇ ਦਿੱਤਾ ਹੈ।

https://www.instagram.com/p/B30u0DHAyS9/

ਇਸ ਗਾਣੇ ਦਾ ਵੀਡੀਓ ਟੀਮ ਡੀ ਜੇ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਗਾਣੇ ਨੂੰ 29 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ ।ਪ੍ਰੀਤ ਹਰਪਾਲ ਦੇ ਗਾਣੇ ਦਾ ਜਿਸ ਤਰ੍ਹਾ ਦਾ ਟੀਜ਼ਰ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਗਾਣਾ ਸੁਣ ਕੇ ਹਰ ਇੱਕ ਨੂੰ ਆਪਣੇ ਕਾਲਜ ਵਾਲੀ ਸਹੇਲੀ ਦੀ ਯਾਦ ਜ਼ਰੂਰ ਆ ਜਾਵੇਗੀ ।

https://www.instagram.com/p/B33oeh8AEpe/?utm_source=ig_web_copy_link

ਪ੍ਰੀਤ ਹਰਪਾਲ ਇਸ ਤੋਂ ਪਹਿਲਾਂ ਵੀ ਕਾਲਜ ਲਾਈਫ ਤੇ ਕਈ ਗਾਣੇ ਕਰ ਚੁੱਕੇ ਹਨ ਬੀ.ਏ ਪਾਸ, ਬੀ.ਏ ਫੇਲ, ਲਾਅ, ਪੀ ਜੀ, ਮਾਪੇ ਕਹਿੰਦੇ ਜੱਜ ਬਣਨਾ ਵਰਗੇ ਗੀਤ ਨੌਜਵਾਨਾਂ ਨੂੰ ਕਾਫੀ ਪਸੰਦ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network