ਪ੍ਰੀਤ ਹਰਪਾਲ ਨੇ ਆਪਣੇ ਖੇਤਾਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Written by  Shaminder   |  March 14th 2022 06:00 PM  |  Updated: March 14th 2022 06:00 PM

ਪ੍ਰੀਤ ਹਰਪਾਲ ਨੇ ਆਪਣੇ ਖੇਤਾਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਪ੍ਰੀਤ ਹਰਪਾਲ (Preet Harpal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਪ੍ਰੀਤ ਹਰਪਾਲ ਆਪਣੇ ਖੇਤਾਂ ‘ਚ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਗਾਇਕ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ‘ਤੇ ਕਮੈਂਟਸ ਕਰ ਰਹੇ ਹਨ । ਬੀਤੇ ਦਿਨੀਂ ਵੀ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਪ੍ਰੀਤ ਹਰਪਾਲ ਆਪਣੇ ਖੇਤਾਂ ‘ਚ ਗੰਨੇ ਚੂਪਦੇ ਹੋਏ ਨਜ਼ਰ ਆਏ ਸਨ । ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

preet harpal shared latest video from khet

ਹੋਰ ਪੜ੍ਹੋ : ਗਾਇਕ ਰਵਿੰਦਰ ਗਰੇਵਾਲ ਸੱਚਖੰਡ ਸ੍ਰੀ ਹਜੂਰ ਸਾਹਿਬ ‘ਚ ਹੋਏ ਨਤਮਸਤਕ, ਵੀਡੀਓ ਕੀਤਾ ਸਾਂਝਾ

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਪ੍ਰੀਤ ਹਰਪਾਲ ਜਿੱਥੇ ਵਧੀਆ ਗਾਇਕ ਹੁੰਦੇ ਹਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਨ੍ਹਾਂ ਦੇ ਵੱਲੋਂ ਗਾਏ ਗੀਤ ਉਨ੍ਹਾਂ ਦੇ ਖੁਦ ਹੀ ਲਿਖੇ ਹੋਏ ਹਨ ਅਤੇ ਗਾਇਕੀ ਦੇ ਨਾਲ –ਨਾਲ ਉਹ ਅਦਾਕਾਰੀ ‘ਚ ਵੀ ਆਪਣਾ ਹੁਨਰ ਵਿਖਾ ਚੁੱਕੇ ਹਨ । ਉਨ੍ਹਾਂ ਨੇ ਫ਼ਿਲਮ ‘ਲੁਕਣਮੀਚੀ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

preet harpal

ਪ੍ਰੀਤ ਹਰਪਾਲ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਦੇ ਸਮਰਥਨ ‘ਚ ਆਵਾਜ਼ ਬੁਲੰਦ ਕੀਤੀ ਸੀ ਅਤੇ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਅਤੇ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਤਾਂ ਗਾਇਕ ਖੁਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪੈਦਲ ਆਪਣੇ ਪੁੱਤਰ ਦੇ ਨਾਲ ਮੱਥਾ ਟੇਕਣ ਪਹੁੰਚਿਆ ਸੀ । ਪ੍ਰੀਤ ਹਰਪਾਲ ਲੰਮੇ ਅਰਸੇ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।

 

View this post on Instagram

 

A post shared by Preet Harpal (@preet.harpal)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network