ਮੈਂਡੀ ਤੱਖਰ ਨਾਲ ਲੁਕਣ ਮੀਚੀ ਖੇਡਦੇ ਨਜ਼ਰ ਆਉਣਗੇ ਪ੍ਰੀਤ ਹਰਪਾਲ ਫ਼ਿਲਮ "ਲੁਕਣ ਮੀਚੀ" ਵਿੱਚ

Written by  Rajan Sharma   |  September 18th 2018 12:17 PM  |  Updated: September 18th 2018 12:17 PM

ਮੈਂਡੀ ਤੱਖਰ ਨਾਲ ਲੁਕਣ ਮੀਚੀ ਖੇਡਦੇ ਨਜ਼ਰ ਆਉਣਗੇ ਪ੍ਰੀਤ ਹਰਪਾਲ ਫ਼ਿਲਮ "ਲੁਕਣ ਮੀਚੀ" ਵਿੱਚ

ਮਸ਼ਹੂਰ ਪੰਜਾਬੀ ਗਾਇਕ ਅਤੇ ਬੜੀ ਹੀ ਬੁਲੰਦ ਅਵਾਜ਼ ਦੇ ਮਾਲਿਕ ਪ੍ਰੀਤ ਹਰਪਾਲ Preet Harpal ਜਲਦ ਹੀ ਅਦਾਕਾਰਾ ਮੈਂਡੀ ਤੱਖਰ ਨਾਲ ਆਪਣੀ ਨਵੀਂ ਫ਼ਿਲਮ 'ਲੁਕਣ ਮੀਚੀ' Punjabi film ਲੈਕੇ ਹਾਜਰ ਹੋਣਗੇ| ਪ੍ਰੀਤ ਹਰਪਾਲ ਵਲੋਂ ਫ਼ਿਲਮ ਦੀ ਪਹਿਲੀ ਝਲਕ ਦਿਖਾਉਂਦੇ ਹੋਏ ਇਸਦਾ ਪੋਸਟਰ ਸਾਂਝਾ ਕੀਤਾ ਗਿਆ ਹੈ| ਫ਼ਿਲਮ ਦਾ ਨਾਂ ਹੀ 'ਲੁਕਣ ਮੀਚੀ' ਅਤੇ ਮੈਂਡੀ ਤੱਖਰ ਨਾਲ ਲੁਕਣ ਮੀਚੀ ਖੇਡਦੇ ਨਜ਼ਰ ਆਉਣਗੇ ਪ੍ਰੀਤ ਹਰਪਲ ਇਸ ਵਿੱਚ| ਫਿਲਮ 'ਚ ਪ੍ਰੀਤ ਹਰਪਾਲ ਨਾਲ ਮੈਂਡੀ ਤੱਖਰ, ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਨਿਸ਼ਾ ਬਾਨੋ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

LUKAN MICHI

ਦੱਸ ਦੇਈਏ ਕਿ ਇਸ ਨੂੰ ਮਸ਼ਹੂਰ ਡਾਇਰੈਕਟਰ ਐੱਮ.ਹੁੰਦਲ ਡਾਇਰੈਕਟ ਕਰਨਗੇ। ਇਹ ਫਿਲਮ ਬੰਬਲ ਬੀ ਪ੍ਰੋਡਕਸ਼ਨਜ਼ ਤੇ ਫੇਮ ਮਿਊਜ਼ਿਕ ਦੁਆਰਾ ਬਣਾਈ ਜਾ ਰਹੀ ਹੈ| ਓਥੇ ਹੀ ਅਵਤਾਰ ਸਿੰਘ ਬਲ ਤੇ ਵਿਕਰਮ ਬਲ ਇਸ ਫਿਲਮ ਦੇ ਨਿਰਮਾਤਾ ਹਨ| ਰਾਜੂ ਵਰਮਾ 'ਲੁਕਣ ਮੀਚੀ' ਦੀ ਕਹਾਣੀ ਦੇ ਲਿਖਾਰੀ ਹਨ| ਫ਼ਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ ਅਤੇ ਅਪ੍ਰੈਲ 2019 ਵਿੱਚ ਸਭ ਦੇ ਦਰਮਿਆਨ ਪੇਸ਼ ਹੋਵੇਗੀ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network