ਪ੍ਰੀਤ ਹਰਪਾਲ ਦਾ ਨਵਾਂ ਗੀਤ ‘ਗਲਤੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | December 04, 2021

ਪ੍ਰੀਤ ਹਰਪਾਲ (Preet Harpal) ਦਾ ਨਵਾਂ ਗੀਤ (New Song) ‘ਗਲਤੀ’ (Galti) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਰਬ ਘੁੰਮਣ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਗੋਲਡ ਬੁਆਏ ਨੇ । ਫੀਚਰਿੰਗ ‘ਚ ਮਿਸਟਰ ਅਤੇ ਮਿਸਿਜ਼ ਨਰੂਲਾ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਜੋ ਕਿ ਇੱਕ ਦੂਜੇ ਨੂੰ ਦਿਲ ਜਾਨ ਤੋਂ ਚਾਹੁੰਦੇ ਹਨ ।

preet harpal song image From Preet Harpal Song

ਹੋਰ ਪੜ੍ਹੋ : ਸਿੰਗਾ ਨੇ ਕਿਸੇ ਦਾ ਨਾਮ ਲਏ ਬਗੈਰ ਸਾਧਿਆ ਨਿਸ਼ਾਨਾ, ਕਿਹਾ ਉਸ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼

ਪਰ ਦੋਵਾਂ ਦੇ ਦਰਮਿਆਨ ਉਦੋਂ ਦੂਰੀਆਂ ਆ ਜਾਂਦੀਆਂ ਹਨ ਜਦੋਂ ਕੁੜੀ ਦੇ ਮਾਪੇ ਉਸ ਦਾ ਰਿਸ਼ਤਾ ਕਿਤੇ ਹੋਰ ਤੈਅ ਕਰ ਦਿੰਦੇ ਹਨ । ਜਿਸ ਤੋਂ ਬਾਅਦ ਕੁੜੀ ਅਤੇ ਮੁੰਡਾ ਗਲਤ ਕਦਮ ਚੁੱਕ ਲੈਂਦੇ ਹਨ । ਪਰ ਇਸ ਪਿਆਰ ਦਾ ਅੰਜਾਮ ਦੋਵਾਂ ਨੂੰ ਮੌਤ ਤੱਕ ਲੈ ਜਾਂਦਾ ਹੈ ।

Preet Harpal song image From preet harpal song

ਇਸ ਗੀਤ ਦੇ ਜ਼ਰੀਏ ਇੱਕ ਤਰ੍ਹਾਂ ਦਾ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋਸ਼ ‘ਚ ਕਈ ਵਾਰ ਨੌਜਵਾਨ ਗਲਤ ਕਦਮ ਚੁੱਕ ਲੈਂਦੇ ਹਨ।ਪਰ ਕਦੇ ਵੀ ਜੋਸ਼ 'ਚ ਹੋਸ਼ ਨਹੀਂ ਗੁਆਉਣਾ ਚਾਹੀਦਾ । ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਬੱਚਿਆਂ ਦੇ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲੈਣਾ ਚਾਹੀਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰੀਤ ਹਰਪਾਲ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ ।

You may also like