ਸਿੰਗਾ ਨੇ ਕਿਸੇ ਦਾ ਨਾਮ ਲਏ ਬਗੈਰ ਸਾਧਿਆ ਨਿਸ਼ਾਨਾ, ਕਿਹਾ ਉਸ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼

Written by  Shaminder   |  December 04th 2021 12:46 PM  |  Updated: December 04th 2021 12:46 PM

ਸਿੰਗਾ ਨੇ ਕਿਸੇ ਦਾ ਨਾਮ ਲਏ ਬਗੈਰ ਸਾਧਿਆ ਨਿਸ਼ਾਨਾ, ਕਿਹਾ ਉਸ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼

ਦੀਪ ਸਿੱਧੂ ਸਟਾਰਰ, ਜੋਰਾ : ਦ ਸੈਕਿੰਡ ਚੈਪਟਰ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਸਫਲ ਸ਼ੁਰੂਆਤ ਕਰਨ ਤੋਂ ਬਾਅਦ, ਸਿੰਗਾ (Singga) ਹੁਣ ਆਪਣੀ ਫਿਲਮ (Movie) ਕਦੇ ਹਾਂ ਤੇ ਕਦੇ ਨਾ (KADE HAAN KADE NAA) ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਹਨ । ਉਹਨਾਂ ਦੀ ਇਸ ਫਿਲਮ ਨੂੰ ਬਾਕਸ ਆਫਿਸ ਤੇ ਵੀ ਚੰਗਾ ਹੁਲਾਰਾ ਮਿਲ ਰਿਹਾ ਹੈ । ਪਰ ਫਿਲਮ ਦੇ ਰਿਲੀਜ ਹੋਣ ਤੋਂ ਪਹਿਲਾਂ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਤੇ ਜੋ ਪੋਸਟ ਪਾਈ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ । ਸਿੰਗਾ ਨੇ ਆਪਣੀ਼ ਤੋਂ ਇੰਸਟਾਗ੍ਰਾਮ ਸਟੋਰੀ ਵਿਚ ਖੁਲਾਸਾ ਕੀਤਾ ਕਿ ਕਈ ਲੋਕਾਂ ਨੇ ਉਸ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

Singga image From instagram

ਹੋਰ ਪੜ੍ਹੋ : ਇਸ ਸਿੱਖ ਨੇ ਵਧਾਇਆ ਦੁਨੀਆ ਭਰ ‘ਚ ਪੰਜਾਬੀਆਂ ਦਾ ਮਾਣ

ਉਸ ਨੇ ਅੱਗੇ ਕਿਹਾ ਕਿ ਕੁਝ ਲੋਕਾਂ ਨੇ ਉਸ ਦੇ ਖਿਲਾਫ ਝੂਠੇ ਕੇਸ ਦਰਜ ਕਰਕੇ ਅਤੇ ਅਫਵਾਹਾਂ ਫੈਲਾ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਸ ਦੀ ਫਿਲਮ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕ ਇਹ ਯਕੀਨੀ ਬਣਾ ਰਹੇ ਹਨ ਕਿ ਕਦੇ ਹਾਂ ਤੇ ਕਦੇ ਨਾ ਨੂੰ ਘੱਟ ਸ਼ੋਅ ਮਿਲਣ। ਕਿਸੇ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤੇ ਬਿਨਾਂ, ਸਿੰਗਾ ਨੇ ਅੱਗੇ ਕਿਹਾ ਕਿ ਇਹ ਚੀਜ਼ਾਂ ਉਸ ਲਈ ਮਾਇਨੇ ਨਹੀਂ ਰੱਖਦੀਆਂ, ਜੋ ਮਾਇਨੇ ਰੱਖਦਾ ਹੈ ਉਹ ਉਸ ਦੀ ਮਿਹਨਤ ਅਤੇ ਜਨਤਾ ਦਾ ਸਮਰਥਨ ਹੈ।

Singga image From instagram

ਸਿੰਗਾ ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਦਿਲ ਦੀ ਗੱਲ ਕਰਨ ਚਾਹੀਦਾ ਤੁਹਾਡੇ ਨਾਲ । ਜੋਰ ਲੋਕਾਂ ਨੇ ਬਹੁਤ ਲਗਾਇਆ ਮੈਂ ਹੁਣ ਕੁਝ ਬੋਲ ਕੇ ਕੰਟਰੋਵਰਸੀ ਨਹੀਂ ਕਰਨਾ ਚਾਹੀਦਾ ਪਰ ਲੋਕਾਂ ਦਾ ਕੰਮ ਹੁੰਦਾ ਲੱਤਾਂ ਖਿਚਣਾ । ਪਰ ਸਾਡਾ ਕੰਮ ਹੈ ਮਿਹਨਤ ਕਰਨਾ । ਕੁਝ ਲੋਕਾਂ ਨੇ ਤਾਂ ਇਹ ਵੀ ਟਰਾਈ ਕੀਤਾ ਮੇਰੇ ਬਾਰੇ ਝੂਠ ਬੋਲ ਬੋਲ ਕੇ । ਇਸ ਨੂੰ ਰੋਕਣਾ ਝੂਠੇ ਕੇਸ ਪਾ ਕੇ ।

 

View this post on Instagram

 

A post shared by Singga (@singga_official)

ਪਰ ਹੁਣ ਇਹ ਲੋਕ ਟਰਾਈ ਕਰ ਰਹੇ ਹਨ ਕਿ ਸਾਡੀ ਫਿਲਮ ਨੂੰ ਘੱਟ ਸ਼ੋਅ ਮਿਲਣ । ਪਰ ਮੈਨੂੰ ਹੁਣ ਫਰਕ ਨਹੀਂ ਪੈਂਦਾ ਸਾਡੀ ਫਿਲਮ ਚੱਲੇ ਜਾਂ ਨਾ ਚੱਲੇ । ਪਰ ਹੁਣ ਮੈਨੂੰ ਫਰਕ ਪੈਂਦਾ ਮੈਂ ਮਿਹਨਤ ਬਹੁਤ ਕੀਤੀ ਆ । ਮੈਂ ਬਹੁਤ ਮਿਹਨਤ ਕੀਤੀ ਆ ਇਥੋਂ ਤੱਕ ਪਹੁੰਚਣ ਲਈ । ਮੈਨੂੰ ਸੱਚੇ ਬੰਦਿਆਂ ਦੇ ਸਾਥ ਦੀ ਜਰੂਰਤ ਆ । ਇਸ ਤੋਂ ਇਲਾਵਾ ਸਿੰਗਾ ਨੇ ਹੋਰ ਬਹੁਤ ਕੁਝ ਲਿਖਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network