21 ਸਾਲ ਬਾਅਦ ਪ੍ਰੀਤੀ ਸੱਪਰੂ ਨੂੰ ਮਿਲੀ ਸਤਿੰਦਰ ਸੱਤੀ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

written by Shaminder | December 02, 2022 05:37pm

ਸਤਿੰਦਰ ਸੱਤੀ (Satinder Satti) ਨੇ ਪ੍ਰੀਤੀ ਸੱਪਰੂ (Preeti Sapru)  ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਤਿੰਦਰ ਸੱਤੀ ਨੇ ਕੈਪਸ਼ਨ ‘ਚ ਲਿਖਿਆ ‘ਮੈਂ ਪ੍ਰੀਤੀ ਦੀਦੀ ਨੂੰ 21 ਸਾਲ ਪਹਿਲਾਂ ਮਿਲੀ ਸੀ, ਸਮਾਂ ਬਹੁਤ ਤੇਜ਼ੀ ਦੇ ਨਾਲ ਬੀਤਦਾ ਹੈ । ਪਰ ਇਹ ਸਭ ਪਿਆਰ, ਸਤਿਕਾਰ ਅਤੇ ਅਟੁੱਟ ਬੰਧਨ ਹੀ ਹੈ । ਜਿਸ ਨੇ ਸਾਨੂੰ ਜੋੜੀ ਰੱਖਿਆ ਹੈ’।

Satinder Satti , image Source : Instagram

ਹੋਰ ਪੜ੍ਹੋ : ਦੂਜੀ ਧੀ ਦੇ ਜਨਮ ਤੋਂ ਬਾਅਦ ਦੇਬੀਨਾ ਅਤੇ ਗੁਰਮੀਤ ਚੌਧਰੀ ਦੇ ਘਰ ਆਈ ਇੱਕ ਹੋਰ ਖੁਸ਼ਖ਼ਬਰੀ

ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ। ਮਾਡਲ ਅਤੇ ਅਦਾਕਾਰਾ ਬਿਸ਼ੰਬਰ ਦਾਸ ਨੇ ਵੀ ਇਸ ਵੀਡੀਓ ਨੂੰ ਪਸੰਦ ਕਰਦੇ ਹੋਏ ਲਿਖਿਆ ਕਿ ‘ਮੇਰੀਆਂ ਦੋ ਪਸੰਦੀਦਾ ਕਲਾਕਾਰ’ । ਇਸ ਤੋਂ ਇਲਾਵਾ ਆਮ ਲੋਕਾਂ ਨੇ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਹੈ ।

Preeti Sapru , Image Source : Instagram

ਹੋਰ ਪੜ੍ਹੋ : ਹਰਭਜਨ ਮਾਨ ਨੇ ਪਤਨੀ ਦੇ ਨਾਲ ਵੀਡੀਓ ਕੀਤਾ ਸਾਂਝਾ, ਕਿਹਾ ‘ਖੁਸ਼ਕਿਸਮਤ ਹਾਂ ਕਿ ਤੇਰੇ ਵਰਗੀ ਜੀਵਨ ਸਾਥੀ ਮਿਲੀ’

ਵੀਡੀਓ ਦੀ ਬੈਕਗਰਾਊਂਡ ‘ਚ ‘ਮਾਹੀਆ ਤੇਰੇ ਵੇਖਣ ਨੂੰ’ ਗੀਤ ਚੱਲ ਰਿਹਾ ਹੈ । ਸਤਿੰਦਰ ਸੱਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਾਮਯਾਬ ਐਂਕਰ ਹੋਣ ਦੇ ਨਾਲ-ਨਾਲ ਇੱਕ ਕਾਮਯਾਬ ਅਦਾਕਾਰਾ ਵੀ ਹੈ । ਅੱਜ ਕੱਲ੍ਹ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੋਟੀਵੇਸ਼ਨਲ ਵੀਡੀਓਜ਼ ਦੇ ਨਾਲ-ਨਾਲ ਹੈਲਥ ਨਾਲ ਸਬੰਧਤ ਵੀਡੀਓਜ਼ ਵੀ ਸਾਂਝੇ ਕਰਦੀ ਰਹਿੰਦੀ ਹੈ ।

Satinder Satti image Source : Instagram

ਪ੍ਰੀਤੀ ਸੱਪਰੂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਹੁਣ ਤੱਕ ਅਣਗਿਣਤ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ ।

 

View this post on Instagram

 

A post shared by Satinder Satti (@satindersatti)

You may also like