ਪ੍ਰੀਤੀ ਜ਼ਿੰਟਾ ਨੂੰ ਪੰਜਾਬ ਤੋਂ ਖ਼ਾਸ ਮੌਕੇ ‘ਤੇ ਭੇਜੀ ਗਈ ਫੁਲਕਾਰੀ, ਅਦਾਕਾਰਾ ਨੇ ਪੋਸਟ ਸਾਂਝੀ ਕਰ ਕੀਤਾ ਧੰਨਵਾਦ

written by Shaminder | October 15, 2022 01:09pm

ਪ੍ਰੀਤੀ ਜ਼ਿੰਟਾ (Preity Zinta) ਬੇਸ਼ੱਕ ਵਿਦੇਸ਼ ਜਾ ਕੇ ਵੱਸ ਗਈ ਹੈ, ਪਰ ਉਹ ਆਪਣੀਆਂ ਰਿਵਾਇਤਾਂ ਨੂੰ ਬਿਲਕੁਲ ਵੀ ਨਹੀਂ ਭੁੱਲੀ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)  ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰੀਤੀ ਜ਼ਿੰਟਾ ਨੇ ਦੱਸਿਆ ਹੈ ਕਿ ਸੌਰਭ ਅਤੇ ਰਾਜੇਸ਼ਵਰੀ ਦਾ ਮੇਰੇ ਕਰਵਾ ਚੌਥ ਨੂੰ ਖ਼ਾਸ ਬਨਾਉਣ ਦੇ ਲਈ ਧੰਨਵਾਦ।

preity Zinta Image Source : Instagram

ਹੋਰ ਪੜ੍ਹੋ : ‘ਬਾਗ਼ੀ ਦੀ ਧੀ’ ਲੈ ਕੇ ਆ ਰਹੀ ਹੈ ਆਪਣੀ ਬਹਾਦਰੀ ਦੀ ਗਾਥਾ; ਜਾਣੋ ਕਦੋਂ ਰਿਲੀਜ਼ ਹੋਵੇਗਾ ਟ੍ਰੇਲਰ

ਮੈਂ ਇਸ ਦੀ ਹਮੇਸ਼ਾ ਕਦਰ ਕਰਾਂਗੀ ਅਤੇ ਇਸ ਨੂੰ ਆਪਣੇ ਪਰਿਵਾਰ ਦੇ ਲਈ ਸਾਂਭ ਕੇ ਰੱਖਾਂਗੀ ਮੈਨੂੰ ਉਨ੍ਹਾਂ ਸਾਰੀਆਂ ਪ੍ਰਤਿਭਾਸ਼ਾਲੀ ਔਰਤਾਂ 'ਤੇ ਬਹੁਤ ਮਾਣ ਹੈ ਜੋ ਸਾਡੀਆਂ ਪਰੰਪਰਾਵਾਂ ਨੂੰ ਜ਼ਿੰਦਾ ਰੱਖਣ ਲਈ ਇੰਨੀ ਸਖ਼ਤ ਮਿਹਨਤ ਕਰਦੀਆਂ ਹਨ ਅਤੇ ਸਾਨੂੰ ਇਕੱਠੇ ਬੁਣੇ ਹੋਏ ਸੁੰਦਰ ਫੈਬਰਿਕ ਅਤੇ ਅਸੀਸਾਂ ਨਾਲ ਸ਼ਿੰਗਾਰੀਆਂ ਜਾਂਦੀਆਂ ਹਨ।

preity Zinta,- Image Source : Instagram

ਹੋਰ ਪੜ੍ਹੋ : ਗਾਇਕ ਲਾਭ ਹੀਰਾ ਦਾ ਨਵਾਂ ਗੀਤ ‘ਦਲੇਰ ਬੰਦੇ’ ਰਿਲੀਜ਼, ਕਰਤਾਰ ਚੀਮਾ ਦੀ ਦਲੇਰੀ ਨੇ ਕਰਵਾਈ ਅੱਤ

ਪੰਜਾਬ ਦੀਆਂ ਸਾਰੀਆਂ ਖ਼ੂਬਸੂਰਤ ਔਰਤਾਂ ਅਤੇ ਦੁਨੀਆਂ ਭਰ ਦੀਆਂ ਔਰਤਾਂ ਨੂੰ ਬਹੁਤ ਬਹੁਤ ਮੁਬਾਰਕਾਂ’। ਪ੍ਰੀਤੀ ਜ਼ਿੰਟਾ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਕਈ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਗਏ ਹਨ ।ਪ੍ਰੀਤੀ ਜ਼ਿੰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Priety Zinta-min

ਪਰ ਹੁਣ ਉਹ ਜ਼ਿਆਦਾ ਫ਼ਿਲਮਾਂ ‘ਚ ਸਰਗਰਮ ਨਹੀਂ ਹਨ ।ਕਿਉਂਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਵਿਦੇਸ਼ੀ ਮੂਲ ਦੇ ਇੱਕ ਸ਼ਖਸ ਦੇ ਨਾਲ ਵਿਆਹ ਕਰਵਾ ਲਿਆ ਹੈ । ਹਾਲ ਹੀ ‘ਚ ਸੈਰੋਗੇਸੀ ਦੇ ਜ਼ਰੀਏ ਅਦਾਕਾਰਾ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਕੁਝ ਸਮਾਂ ਪਹਿਲਾਂ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Preity G Zinta (@realpz)

You may also like