ਪ੍ਰੀਤੀ ਜ਼ਿੰਟਾ ਨੇ ਸਾਂਝਾ ਕੀਤੀ ਆਪਣੇ ਜੁੜਵਾ ਬੱਚਿਆਂ ਦਾ ਕਿਊਟ ਵੀਡੀਓ, ਖਿਡੌਣਿਆਂ ਦੇ ਨਾਲ ਖੇਡਦੇ ਹੋਏ ਆਏ ਨਜ਼ਰ

written by Lajwinder kaur | September 08, 2022

Preity Zinta shares cute video of her twins, enjoying rain: ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੇ ਜੁੜਵਾ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹੈ। ਪਿਛਲੇ ਸਾਲ ਸਰੋਗਸੀ ਦੇ ਨਾਲ ਅਦਾਕਾਰਾ ਦੋ ਜੁੜਵੇਂ ਬੱਚਿਆਂ ਦੀ ਮਾਂ ਬਣੀ ਹੈ। ਉਹ ਅਕਸਰ ਹੀ ਆਪਣੇ ਬੱਚਿਆਂ ਦੀ ਕਿਊਟ-ਕਿਊਟ ਝਲਕ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਹੀ ਅਦਾਕਾਰਾ ਨੇ ਆਪਣੇ ਬੱਚਿਆਂ ਦਾ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ‘ਦੇਖੋ ਵੋ ਆ ਗਿਆ’! ਦਿਲਜੀਤ ਦੋਸਾਂਝ ਨੇ ਬਣਾਇਆ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

Preity zinta shared cute pic of her kid image From Instagram

ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਬੱਚਿਆਂ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਦੋਵੇਂ ਬੱਚੇ ਆਪੋ ਆਪਣੇ ਖਿਡੌਣਿਆਂ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਅਦਾਕਾਰਾ ਘਰ ਦੀ ਬਾਲਕੌਨੀ ‘ਚ ਬੈਠੀ ਹੋਈ ਹੈ ਤੇ ਬਾਲਕੌਨੀ ਤੋਂ ਸੁੰਦਰ ਨਜ਼ਾਰਿਆਂ ਨੂੰ ਦਿਖਾਉਂਦੇ ਹੋਏ ਆਪਣੇ ਬੱਚਿਆਂ ਨੂੰ ਵੀ ਇਸ ਵੀਡੀਓ ‘ਚ ਕੈਪਚਰ ਕਰ ਲਿਆ। ਇਸ ਵੀਡੀਓ ਦੀ ਕੈਪਸ਼ਨ 'ਚ ਅਦਾਕਾਰਾ ਨੇ ਦੱਸਿਆ ਹੈ ਕਿ ਉਹ ਇਕੱਠੇ ਪਹਿਲੀ ਬਾਰਿਸ਼ ਦਾ ਅਨੰਦ ਲੈ ਰਹੇ ਹਨ।

inside image of preity zinda kids image From Instagram

ਇਸ ਵਾਰ ਵੀ ਅਦਾਕਾਰਾ ਨੇ ਆਪਣੇ ਬੱਚਿਆਂ ਦਾ ਚਿਹਰਾ ਨਹੀਂ ਦਿਖਾਇਆ। ਇਸ ਵੀਡੀਓ ਨੂੰ ਦੇਖ ਕੇ ਕਈ ਨਾਮੀ ਹੀਰੋਇਨਾਂ ਨੇ ਕਮੈਂਟ ਕਰਕੇ ਆਪਣਾ ਪਿਆਰ ਜਤਾਇਆ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਬੱਚਿਆਂ ਦੀ ਤਾਰੀਫ ਕਰ ਰਹੇ ਹਨ।

Preity Zinta, image From Instagram

ਦੱਸ ਦੇਈਏ ਕਿ ਪ੍ਰੀਤੀ ਜ਼ਿੰਟਾ ਅਤੇ ਪਤੀ ਜੀਨ ਗੁਡਇਨਫ ਦਾ ਵਿਆਹ ਫ਼ਰਵਰੀ 2016 ’ਚ ਹੋਇਆ ਸੀ। ਪਿਛਲੇ ਸਾਲ ਨਵੰਬਰ ਮਹੀਨੇ ‘ਚ ਇਹ ਜੋੜਾ ਸਰੋਗੇਸੀ ਰਾਹੀਂ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣਿਆ ਹੈ। ਉਨ੍ਹਾਂ ਦਾ ਇੱਕ ਪੁੱਤਰ ਜ਼ਿੰਟਾ ਗੁਡਇਨਫ ਅਤੇ ਜੀਆ ਜ਼ਿੰਟਾ ਗੁਡਇਨਫ ਨਾਮ ਦੀ ਇੱਕ ਧੀ ਹੈ। ਜੇ ਗੱਲ ਕਰੀਏ ਅਦਾਕਾਰਾ ਦੀ ਤਾਂ ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਪ੍ਰੀਤੀ ਜ਼ਿੰਟਾ ਪੰਜਾਬ ਕਿੰਗਜ਼ ਦੀ ਮਾਲਕਣ ਹੈ।

 

 

View this post on Instagram

 

A post shared by Preity G Zinta (@realpz)

You may also like