
Preity Zinta special note for mother: ਬਾਲੀਵੁੱਡ 'ਚ ਡਿੰਪਲ ਗਰਲ ਦੇ ਨਾਂਅ ਨਾਲ ਮਸ਼ਹੂਰ ਅਦਾਕਾਰਾ ਪ੍ਰੀਤੀ ਜ਼ਿੰਟਾ ਅੱਜ ਆਪਣੀ ਮਾਂ ਦਾ ਜਨਮਦਿਨ ਮਨਾ ਰਹੀ ਹੈ, ਇਸ ਖ਼ਾਸ ਮੌਕੇ 'ਤੇ ਅਦਾਕਾਰਾ ਨੇ ਬੇਹੱਦ ਖ਼ਾਸ ਅੰਦਾਜ਼ ਵਿੱਚ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ।

ਪ੍ਰੀਤੀ ਜ਼ਿੰਟਾ ਭਾਵੇਂ ਲੰਮੇਂ ਸਮੇਂ ਤੋਂ ਫ਼ਿਲਮੀ ਦੁਨੀਆ ਤੋਂ ਦੂਰ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਲਈ ਬੇਹੱਦ ਖੂਬਸੂਰਤ ਪੋਸਟ ਪਾਈ ਹੈ।
ਆਪਣੀ ਇਸ ਪੋਸਟ ਦੇ ਰਾਹੀਂ ਪ੍ਰੀਤੀ ਨੇ ਆਪਣੀ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਪ੍ਰੀਤੀ ਜ਼ਿੰਟਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ," ਹੈਪੀ ਬਰਥਡੇਅ ਮਾਂ, ਤੁਹਾਨੂੰ ਅੱਜ, ਕੱਲ੍ਹ ਅਤੇ ਹਮੇਸ਼ਾ ਬਹੁਤ ਸਾਰੀ ਖੁਸ਼ੀਆਂ ਮਿਲਦੀਆਂ ਰਹਿਣ, ਲਵ ਯੂ ਮਾਂ। ' ਪ੍ਰੀਤੀ ਜ਼ਿੰਟਾ ਵੱਲੋਂ ਮਾਂ ਦੇ ਜਨਮਦਿਨ 'ਤੇ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲਬਸ ਨੇ ਵੀ ਅਦਾਕਾਰਾ ਦੀ ਇਸ ਪੋਸਟ ਉੱਤੇ ਕਮੈਂਟ ਕਰਕੇ ਉਸ ਦੀ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਪ੍ਰੀਤੀ ਜ਼ਿੰਟਾ ਦੇ ਕੋ ਸਟਾਰ ਬੌਬੀ ਦਿਓਲ ਨੇ ਵੀ ਇਸ ਪੋਸਟ 'ਤੇ ਕਮੈਂਟ ਕੀਤਾ ਹੈ। ਬੌਬੀ ਨੇ ਪੋਸਟ 'ਤੇ ਰਿਐਕਸ਼ਨ ਦਿੰਦੇ ਹੋਏ ਕਮੈਂਟ 'ਚ ਲਿਖਿਆ, "ਹੈਪੀ....ਹੈਪੀ ਬਰਥਡੇਅ ਆਂਟੀ......।'
ਦੱਸ ਦਈਏ ਕਿ ਪ੍ਰੀਤੀ ਜ਼ਿੰਟਾ ਨੇ ਸਾਲ 1998 ਵਿੱਚ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਦਿਲ' ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪ੍ਰੀਤੀ ਜ਼ਿੰਟਾ ਨੇ ਵੀਰ ਜ਼ਾਰਾ, ਸੋਲਜ਼ਰ, ਸੰਘਰਸ਼, ਦਿਲ ਚਾਹਤਾ ਹੈ, ਕੋਈ ਮਿਲ ਗਿਆ ਵਰਗੀ ਕਈ ਹਿੱਟ ਫ਼ਿਲਮਾਂ ਕੀਤੀਆਂ ਹਨ।

ਹੋਰ ਪੜ੍ਹੋ: ਵਿੱਕੀ ਕੌਸ਼ਲ ਸਟਾਰਰ ਫ਼ਿਲਮ 'ਸੈਮ ਬਹਾਦੁਰ' ਦਾ ਟੀਜ਼ਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫ਼ਿਲਮ
ਸਾਲ 2016 ਦੇ ਵਿੱਚ ਅਦਾਕਾਰਾ ਨੇ ਆਪਣੇ ਅਮਰੀਕੀ ਬੁਆਏਫੈਂਡ ਜੇਨ ਗੁਡਇਨਫ ਨਾਲ ਵਿਆਹ ਕਰਵਾ ਲਿਆ। ਹੁਣ ਇਹ ਜੋੜਾ ਦੋ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣ ਚੁੱਕਿਆ ਹੈ ਤੇ ਉਹ ਇਸ ਸਮੇਂ ਆਪਣੇ ਬੱਚਿਆਂ ਨਾਲ ਖੁਸ਼ਨੁਮਾ ਜ਼ਿੰਦਗੀ ਜਿਉਂ ਰਹੇ ਹਨ।
View this post on Instagram