
'Sam Bahadur' teaser: ਬਾਲੀਵੁੱਡ ਦੇ ਅਦਾਕਾਰ ਵਿੱਕੀ ਕੌਸ਼ਲ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹਨ। ਜਲਦ ਹੀ ਵਿੱਕੀ ਕੌਸ਼ਲ ਆਪਣੀ ਨਵੀਂ ਫ਼ਿਲਮ 'ਸੈਮ ਬਹਾਦੁਰ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ ਵਿੱਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਵਿੱਕੀ ਕੈਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦਾ ਟੀਜ਼ਰ ਸਾਂਝੀ ਕੀਤਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਫੈਨਜ਼ ਨੂੰ ਫ਼ਿਲਮ ਰਿਲੀਜ਼ ਹੋਣ ਦੀ ਤਰੀਕ ਬਾਰੇ ਵੀ ਜਾਣਕਾਰੀ ਦਿੱਤੀ ਹੈ। ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਪੋਸਟ ਵਿੱਚ ਫ਼ਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ, " 365 days to go...#Samਬਹਾਦੁਰ in cinemas 1.12.2023"

ਫ਼ਿਲਮ ਦੀ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ 'ਚ ਵਿੱਕੀ ਕੌਸ਼ਲ ਦੇ ਨਾਲ 'ਦੰਗਲ' ਫ਼ਿਲਮ ਦੀ ਅਦਾਕਾਰਾ ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਮੁੱਖ ਭੂਮਿਕਾਵਾਂ 'ਚ ਹਨ। 'ਸੈਮ ਬਹਾਦੁਰ' ਦੇ ਟੀਜ਼ਰ ਨਾਲ ਵਿੱਕੀ ਦੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 1 ਦਸੰਬਰ 2023 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।
ਇਸ ਫ਼ਿਲਮ ਦੀ ਕਹਾਣੀ ਬਾਰੇ ਗੱਲ ਕਰੀਏ ਤਾਂ ਇਹ ਫ਼ਿਲਮ ਇੱਕ ਜੀਵਨੀ ਸੰਬੰਧੀ ਡਰਾਮਾ ਭਾਰਤ ਦੇ ਮਹਾਨ ਯੁੱਧ ਨਾਇਕਾਂ ਵਿੱਚੋਂ ਇੱਕ, ਬਹਾਦੁਰ ਅਧਿਕਾਰੀ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਆਧਾਰਿਤ ਹੈ। ਇਸ ਨੂੰ ਰੋਨੀ ਸਕ੍ਰਰੂਵਾਲਾ ਵੱਲੋਂ ਨਿਰਮਿਤ ਕੀਤਾ ਗਿਆ ਹੈ ਅਤੇ ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਉਥੇ ਹੀ ਸਾਨਿਆ ਮਲਹੋਤਰਾ ਫਿਲਮ 'ਚ ਸੈਮ ਮਾਨੇਕਸ਼ਾ ਦੀ ਪਤਨੀ ਸਿਲੂ ਮਾਨੇਕਸ਼ਾ ਦਾ ਕਿਰਦਾਰ ਨਿਭਾਏਗੀ।

ਹੋਰ ਪੜ੍ਹੋ: ਫੀਫਾ ਵਰਲਡ ਕੱਪ 2022 'ਚ ਨੌਰਾ ਫ਼ਤੇਹੀ ਨੇ ਲਹਿਰਾਇਆ ਤਿਰੰਗਾ, ਵੇਖੋ ਵਾਇਰਲ ਵੀਡੀਓ
ਸੈਮ ਬਹਾਦੁਰ ਤੋਂ ਇਲਾਵਾ ਵਿੱਕੀ ਕੌਸ਼ਲ ਹੋਰ ਵੀ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਅਭਿਨੇਤਾ ਅਗਲੀ ਵਾਰ ਗੋਵਿੰਦਾ ਨਾਮ ਮੇਰਾ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਉਹ ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਦੇ ਨਾਲ ਕੰਮ ਕਰਨਗੇ। ਉਹ ਲਕਸ਼ਮਣ ਉਟੇਕਰ ਦੀ ਅਨਟਾਈਟਲ ਸੀਕਵਲ ਅਤੇ ਦਿ ਗ੍ਰੇਟ ਇੰਡੀਅਨ ਫੈਮਿਲੀ ਵਿੱਚ ਵੀ ਦਿਖਾਈ ਦੇਣਗੇ। ਇਸ ਤੋਂ ਬਾਅਦ ਉਹ ਸਾਰਾ ਅਲੀ ਖ਼ਾਨ ਨਾਲ ਨਜ਼ਰ ਆਉਣਗੇ।
View this post on Instagram