ਇਸ ਵਜ੍ਹਾ ਕਰਕੇ ਬੇਚੈਨ ਸੀ ਖੁਦਕੁਸ਼ੀ ਕਰਨ ਵਾਲੀ ਅਦਾਕਾਰਾ ਪ੍ਰੇਕਸ਼ਾ, ਖੁਦਕੁਸ਼ੀ ਨੋਟ ‘ਚ ਹੋਏ ਕਈ ਖੁਲਾਸੇ

Written by  Rupinder Kaler   |  May 28th 2020 05:54 PM  |  Updated: May 28th 2020 05:56 PM

ਇਸ ਵਜ੍ਹਾ ਕਰਕੇ ਬੇਚੈਨ ਸੀ ਖੁਦਕੁਸ਼ੀ ਕਰਨ ਵਾਲੀ ਅਦਾਕਾਰਾ ਪ੍ਰੇਕਸ਼ਾ, ਖੁਦਕੁਸ਼ੀ ਨੋਟ ‘ਚ ਹੋਏ ਕਈ ਖੁਲਾਸੇ

ਟੀਵੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ ਸੀ । ਪ੍ਰੇਕਸ਼ਾ ਮਹਿਤਾ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ । ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ‘ਲਾਕਡਾਊਨ ਕਰਕੇ ਹਰ ਤਰ੍ਹਾਂ ਦੀ ਸ਼ੂਟਿੰਗ ਰੁਕ ਗਈ ਸੀ ਜਿਸ ਕਰਕੇ ਉਹ ਬਹੁਤ ਪਰੇਸ਼ਾਨ ਹੋ ਗਈ ਸੀ । ਉਸ ਨੂੰ ਵਿਹਲਾ ਬੈਠਣਾ ਪਸੰਦ ਨਹੀਂ ਸੀ । ਉਹ ਜਦੋਂ ਵੀ ਅਖ਼ਬਾਰ ਪੜ੍ਹਕੇ ਬੇਚੈਨ ਹੋ ਜਾਂਦੀ ਸੀ ਤਾਂ ਮੈਂ ਉਸ ਨੂੰ ਕਹਿੰਦਾ ਸੀ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ।

https://www.instagram.com/p/BsuX3eRFj-E/?utm_source=ig_embed

ਸਾਨੂੰ ਇਸ ਤਰ੍ਹਾਂ ਦਾ ਅੰਦਾਜਾ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਦਾ ਕਦਮ ਉਠਾਏਗੀ’। ਖ਼ਬਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਸੀ ਕਿ ਪ੍ਰੇਕਸ਼ਾ ਦੇ ਮਾਤਾ ਪਿਤਾ ਉਸ ਤੇ ਵਿਆਹ ਕਰਨ ਦਾ ਦਬਾਅ ਬਣਾ ਰਹੇ ਸਨ ਜਿਸ ਕਰਕੇ ਉਹ ਤਣਾਅ ਵਿੱਚ ਸੀ। ਇਸ ਤੇ ਉਸ ਦੇ ਪਿਤਾ ਨੇ ਕਿਹਾ ਕਿ ‘ਪ੍ਰੇਕਸ਼ਾ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ 2-3 ਸਾਲ ਬਾਅਦ ਵਿਆਹ ਕਰੇਗੀ ਜਦੋਂ ਉਹ ਟੀਵੀ ਜਾਂ ਫ਼ਿਲਮਾਂ ਵਿੱਚ ਆਪਣਾ ਨਾਂਅ ਬਣਾ ਲਵੇਗੀ ।

https://www.instagram.com/p/B_Uv9wtlFlb/

ਅਸੀਂ ਕਦੇ ਵੀ ਉਸ ਤੇ ਵੀ ਦਬਾਅ ਨਹੀਂ ਸੀ ਬਣਾਇਆ ਹਾਂ ਕਦੇ ਕਦੇ ਗੱਲ ਬਾਤ ਜ਼ਰੂਰ ਹੁੰਦੀ ਸੀ’ । ਪ੍ਰੇਕਸ਼ਾ ਦੇ ਖੁਦਕੁਸ਼ੀ ਵਾਲੇ ਨੋਟ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਮੁਤਾਬਿਕ ਉਸ ਨੇ ਲਿਖਿਆ ਸੀ ‘ਮੇਰੇ ਟੁੱਟੇ ਹੋਏ ਸੁਫ਼ਨਿਆਂ ਨੇ ਮੇਰੇ ਕਾਨਫੀਡੈਂਸ ਦਾ ਦਮ ਤੋੜ ਦਿੱਤਾ ਹੈ, ਮੈਂ ਮਰੇ ਹੋਏ ਸੁਫ਼ਨਿਆਂ ਦੇ ਨਾਲ ਜਿਉਂ ਨਹੀਂ ਸਕਦੀ । ਇਸ ਨੇਗੈਟਿਵਿਟੀ ਦੇ ਨਾਲ ਰਹਿਣਾ ਮੁਸ਼ਕਿਲ ਹੈ । ਪਿਛਲੇ ਇੱਕ ਸਾਲ ਤੋਂ ਮੈਂ ਬਹੁਤ ਕੋਸ਼ਿਸ਼ ਕੀਤੀ । ਹੁਣ ਮੈਂ ਥੱਕ ਗਈ ਹਾਂ’ ।

https://www.instagram.com/p/B-t3Rw2Fg8j/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network