ਸਟੇਜ ਦੇ ਉੱਤੇ ਚੱਲਦੇ ਲਾਈਵ ਸ਼ੋਅ ‘ਚ ਪ੍ਰੇਮ ਢਿੱਲੋਂ ‘ਤੇ ਹੋਇਆ ਹਮਲਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓ

written by Lajwinder kaur | February 15, 2022

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜੀ ਹਾਂ ਲੰਘੀ ਰਾਤ ਨੂੰ ਪਿੰਡ ਬਲਾਚੌਰ ‘ਚ ਲਾਈਵ ਸ਼ੋਅ ਚੱਲ ਰਿਹਾ ਸੀ ਜਿਸ 'ਚ ਗਾਇਕ ਪ੍ਰੇਮ ਢਿੱਲੋਂ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਸਨ। ਇਸ ਦੌਰਾਨ ਇੱਕ ਸਖ਼ਸ਼ ਸਟੇਜ ਦੇ ‘ਤੇ ਆਉਂਦਾ ਹੈ ਤੇ ਗਾਇਕ ਪ੍ਰੇਮ ਢਿੱਲੋਂ ਉੱਤੇ ਚਪੇੜਾਂ ਅਤੇ ਮੁੱਕਿਆਂ ਦੇ ਨਾਲ ਹਮਲਾ ਬੋਲ ਦਿੰਦਾ ਹੈ (Attack on Punjabi Singer Prem Dhillon at Balachaur)। ਇਸ ਦੌਰਾਨ ਉੱਥੇ ਸਟੇਜ ਉੱਤੇ ਖੜ੍ਹੇ ਲੋਕ ਬਚਾਓ ਲਈ ਅੱਗੇ ਆਉਂਦੇ ਨੇ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨਾਲ ਮਨਾਇਆ ਵੈਲੇਨਟਾਈਨ ਡੇਅ, ਇੱਕ ਦੂਜੇ ਦਾ ਹੱਥ ਫੜ ਕੇ ਰੋਮਾਂਟਿਕ ਸੈਰ ਕਰਦੇ ਆਏ ਨਜ਼ਰ, ਦੇਖੋ ਵੀਡੀਓ

ਦੱਸ ਦਈਏ ਪ੍ਰੇਮ ਢਿੱਲੋਂ ਉੱਤੇ ਹੋਏ ਇਸ ਹਮਲੇ ਦੀ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਅਜੇ ਤੱਕ ਇਸ ਹੋਏ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਪਰ ਸੋਸ਼ਲ ਮੀਡੀਆ ਖ਼ਬਰਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਇਹ ਸਖ਼ਸ਼ ਗੁਰ ਚਾਹਲ ਹੈ ਜੋ ਕਿ ਰੈਪਰ ਸੁਲਤਾਨ ਦੇ ਨਾਲ ਰਹਿੰਦਾ ਹੈ। ਪਰ ਅਜੇ ਪ੍ਰੇਮ ਢਿੱਲੋਂ ਵੱਲੋਂ ਕੋਈ ਆਫੀਸ਼ੀਅਲ ਬਿਆਨ ਨਹੀਂ ਆਇਆ ਹੈ।

gur chahal fight with prem dhillon image source instagram

ਇਨ੍ਹਾਂ ਵਾਇਰਲਾਂ ਵੀਡੀਓਜ਼ ‘ਚ ਦੇਖ ਸਕਦੇ ਹੋ ਪ੍ਰੇਮ ਢਿੱਲੋਂ ਗੀਤ ਗਾ ਰਿਹਾ ਹੈ ਤੇ ਇਹ ਸਖ਼ਸ਼ ਬੈਕ ਸਟੇਜ ਤੋਂ ਆਉਂਦਾ ਹੈ ਤੇ ਪ੍ਰੇਮ ਨੂੰ ਪਿੱਛੋ ਫੜ ਲੈਂਦਾ ਹੈ ਤੇ ਚਪੇੜਾਂ ਤੇ ਮੁੱਕੇ ਮਾਰਨ ਲੱਗ ਜਾਂਦਾ ਹੈ। ਇਹ ਸਭ ਏਨਾਂ ਅਚਾਨਕ ਹੁੰਦਾ ਹੈ ਕਿ ਗਾਇਕ ਦੇ ਨਾਲ ਉੱਥੇ ਖੜ੍ਹੇ ਲੋਕਾਂ ਨੂੰ ਵੀ ਸਮਝ ਨਹੀਂ ਆਉਂਦਾ ਇਹ ਹੋ ਕੀ ਗਿਆ। ਗਾਇਕ ਸਿੱਪੀ ਗਿੱਲ ਵੀ ਸਟੇਜ ਉੱਤੇ ਖੜ੍ਹੇ ਨਜ਼ਰ ਆ ਰਹੇ ਨੇ ਤੇ ਉਹ ਵੀ ਹੈਰਾਨ ਰਹਿ ਜਾਂਦੇ ਨੇ।

prem dhillon attack pic image source instagram

ਹੋਰ ਪੜ੍ਹੋ : 'ਕੱਚਾ ਬਦਾਮ’ ‘ਤੇ ਜੈ ਭਾਨੁਸ਼ਾਲੀ ਨੇ ਆਪਣੀ ਧੀ ਤਾਰਾ ਦੇ ਨਾਲ ਬਣਾਈ ਕਿਊਟ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਜੇ ਗੱਲ ਕਰੀਏ ਗਾਇਕ ਪ੍ਰੇਮ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕੁਝ ਹੀ ਸਮੇਂ ‘ਚ ਪੰਜਾਬੀ ਮਿਊਜ਼ਿਕ ਜਗਤ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਉਸਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2018 ਵਿੱਚ ਸਿੰਗਲ “ਚੰਨ ਮਿਲਾਉਂਦੀ” ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਪ੍ਰੇਮ ਢਿੱਲੋਂ ਸਿੰਗਲ ਗਾਣਿਆਂ “ਬੂਟ ਕੱਟ” ਅਤੇ “ਓਲਡ ਸਕੂਲ” ਲਈ ਵੱਧ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਜੱਟ ਹੁੰਦੇ ਆ, ਜਸਟ ਏ ਡਰੀਮ, ਮਾਝਾ ਬਲੌਕ ਤੇ ਕਈ ਹੋਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

 

View this post on Instagram

 

A post shared by Gurjot Singh Maan (@garrymaan9595)

You may also like