ਪ੍ਰਿੰਸ ਜਾਰਜ ਨੇ ਲਗਾਈ ਆਪਣੇ ਦੋਸਤਾਂ ਦੀ ਕਲਾਸ, ਕਿਹਾ ‘ਮੇਰੇ ਪਿਤਾ ਬਣਨਗੇ ਰਾਜਾ, ਮੇਰੇ ਨਾਲ …’
ਪ੍ਰਿੰਸ ਜਾਰਜ ਨੇ ਲਗਾਈ ਆਪਣੇ ਦੋਸਤਾਂ ਦੀ ਕਲਾਸ, ਕਿਹਾ ‘ਮੇਰੇ ਪਿਤਾ ਬਣਨਗੇ ਰਾਜਾ, ਮੇਰੇ ਨਾਲ …’
ਬੀਤੇ ਦਿਨੀਂ ਮਹਾਰਾਣੀ ਐਲਿਜ਼ਾਬੇਥ (Queen Elizabeth) ਦਾ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਰਾਜ ਘਰਾਣੇ ਦੇ ਨਾਲ ਸਬੰਧਤ ਖਬਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹੁਣ ਪ੍ਰਿੰਸ ਜਾਰਜ ਦੇ ਨਾਲ ਸਬੰਧਤ ਇੱਕ ਖ਼ਬਰ ਕਾਫੀ ਵਾਇਰਲ ਹੋ ਰਹੀ ਹੈ । ਦਰਅਸਲ ਪ੍ਰਿੰਸ (Prince George)ਨੇ ਆਪਣੇ ਸਕੂਲ ‘ਚ ਐਲਾਨ ਕਰ ਦਿੱਤਾ ਹੈ ਕਿ ਉਸ ਦੇ ਪਾਪਾ ਬ੍ਰਿਟੇਨ ਦੇ ਰਾਜਾ ਬਣਨ ਵਾਲੇ ਹਨ ਅਤੇ ‘ਮੇਰੇ ਨਾਲ ਠੀਕ ਤਰ੍ਹਾਂ ਰਹੋ’।
Image Source: Google
ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਨੇ ਭਰੀ ‘ਅਦਾਲਤ’ ‘ਚ ਇਸ ਬੰਦੇ ਨੂੰ ਮਾਰਿਆ ‘ਥੱਪੜ’, ਜਾਣੋ ਪੂਰਾ ਮਾਮਲਾ
ਖ਼ਬਰਾਂ ਮੁਤਾਬਕ ਸ਼ਾਹੀ ਲੇਖਕ ਕੇਟੀ ਨਿਕੋਲ ਦੀ ਕਿਤਾਬ ਦਾ ਨਿਊ ਰਾਇਲਸ ਕਿਊਨ ਐਲਿਜ਼ਾਬੇਥ ਲੈਗੇਸੀ’ ‘ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪ੍ਰਿੰਸ ਜਾਰਜ ਦਾ ਪਾਲਣ ਪੋਸ਼ਣ ਇਹ ਦੱਸਦੇ ਅਤੇ ਸਮਝਾਉਂਦੇ ਹੋਏ ਕੀਤਾ ਜਾ ਰਿਹਾ ਹੈ ਕਿ ਅਸਲ ‘ਚ ਉਹ ਸ਼ਾਹੀ ਪਰਿਵਾਰ ਤੋਂ ਹੈ ਅਤੇ ਭਵਿੱਖ ‘ਚ ਉਸ ਦੇ ਪਿਤਾ ਰਾਜਾ ਬਣਨਗੇ ਅਤੇ ਉਸ ਨੂੰ ਵਿਰਾਸਤ ‘ਚ ਕੀ-ਕੀ ਮਿਲੇਗਾ ।
Image Source : Google
ਹੋਰ ਪੜ੍ਹੋ : ਗਾਇਕ ਨਿਸ਼ਾਨ ਭੁੱਲਰ ਨੇ ਮਸ਼ਹੂਰ ਗੀਤਕਾਰ ਸੀਰਾ ਸਿੰਘੇ ਵਾਲਾ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਸੀਰਾ ਨੇ ਲਿਖੇ ਸੀ ਕਈ ਹਿੱਟ ਗੀਤ
ਮਹਾਰਣੀ ਐਲਿਜ਼ਾਬੇਥ ਦੇ ਦਿਹਾਂਤ ਤੋਂ ਬਾਅਦ ਕਿੰਗ ਚਾਰਲਸ ਦੀ ਤਾਜ਼ਪੋਸ਼ੀ ਹੋਈ ਹੈ । ਉੱਥੇ ਹੀ ਪ੍ਰਿੰਸ ਵਿਲੀਅਮ ਨੂੰ ਵੇਲਸ ਦਾ ਨਵਾਂ ਰਾਜਕੁਮਾਰ ਬਣਾਇਆ ਗਿਆ ਹੈ । ਪ੍ਰਿੰਸ ਵਿਲੀਅਮ ਤੋਂ ਪਹਿਲਾਂ ਇਹ ਅਹੁਦਾ ਉਨ੍ਹਾਂ ਦੇ ਪਿਤਾ ਕਿੰਗ ਚਾਰਲਸ ਦੇ ਕੋਲ ਪੰਜਾਹ ਤੋਂ ਜ਼ਿਆਦਾ ਸਾਲਾਂ ਤੋਂ ਸੀ ।
Image source : Google
ਮਹਾਰਾਣੀ ਐਲਿਜ਼ਾਬੇਥ ਦੇ ਦਿਹਾਂਤ ਤੋਂ ਬਾਅਦ ਬੀਤੇ ਦਿਨੀਂ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ । ਇਸ ਮੌਕੇ ਪੰਜਾਬੀ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
