ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦਾ ਗ੍ਰੈਂਡ ਰਿਸੈਪਸ਼ਨ ,ਵੇਖੋ ਤਸਵੀਰਾਂ 

Written by  Shaminder   |  October 22nd 2018 11:18 AM  |  Updated: October 22nd 2018 11:18 AM

ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦਾ ਗ੍ਰੈਂਡ ਰਿਸੈਪਸ਼ਨ ,ਵੇਖੋ ਤਸਵੀਰਾਂ 

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਵਿਆਹ ਤੋਂ ਬਾਅਦ ਚੰਡੀਗੜ 'ਚ ਰਿਸੈਪਸ਼ਨ ਰੱਖਿਆ । ਦੋਨਾਂ ਦਾ ਵਿਆਹ ਬਾਰਾਂ ਅਕਤੂਬਰ ਨੂੰ ਹੋਇਆ ਸੀ । ਇਸ ਰਿਸੈਪਸ਼ਨ 'ਚ ਉਨ੍ਹਾਂ ਦੇ ਖਾਸ ਦੋਸਤ ਅਤੇ ਛੋਟੇ ਪਰਦੇ ਦੇ ਕਈ ਸਟਾਰਸ ਨਜ਼ਰ ਆਏ । ਚੰਡੀਗੜ 'ਚ ਰੱਖੇ ਗਏ ਇਸ ਸਮਾਗਮ 'ਚ ਨਵ-ਵਿਆਹਿਆ ਜੋੜਾ ਜਦੋਂ ਸਮਾਗਮ 'ਚ ਪਹੁੰਚਿਆ ਤਾਂ ਹਰ ਕਿਸੇ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕ ਗਈਆਂ । ਨੀਲੇ ਰੰਗ ਦੀ ਇੰਡੋ ਵੈਸਟਰਨ ਡਰੈੱਸ 'ਚ ਪ੍ਰਿੰਸ ਨਰੂਲਾ ਕਿਸੇ ਰਾਜ ਕੁਮਾਰ ਤੋਂ ਘੱਟ ਨਹੀਂ ਸਨ ਲੱਗ ਰਹੇ  ਅਤੇ ਜੇ ਗੱਲ ਕਰੀਏ ਯੁਵਿਕਾ ਦੀ ਤਾਂ ਉਹ ਵੀ ਸਿਤਾਰਿਆਂ ਨਾਲ ਸੱਜੇ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ ।

ਹੋਰ ਵੇਖੋ : ਪ੍ਰਿੰਸ ਨਰੂਲਾ ਨੇ ਯੁਵਿਕਾ ਨੂੰ ਗਿਫਟ ‘ਚ ਦਿੱਤੀ ਕਰੋੜਾਂ ਦੀ ਬੀਐੱਮਡਬਲਿਊ ਕਾਰ

Prince Narula-Yuvika’s Chandigarh Reception Prince Narula-Yuvika’s Chandigarh Reception

ਪ੍ਰਿੰਸ ਕਲੀਨ ਸ਼ੇਵ 'ਚ ਨਜ਼ਰ ਆਏ ਜਦਕਿ ਯੁਵਿਕਾ ਨੇ ਹੱਥਾਂ 'ਚ ਚੂੜਾ ਅਤੇ ਗਲ 'ਚ ਹੀਰਿਆਂ ਦਾ ਹਾਰ ਪਾਇਆ ਹੋਇਆ ਸੀ । ਆਪਣੇ ਮਸਤ ਅੰਦਾਜ਼ ਲਈ ਜਾਣੇ ਜਾਂਦੇ ਪ੍ਰਿੰਸ ਨਰੂਲਾ ਇਸ ਫੰਕਸ਼ਨ ਵੀ ਖੂਬ ਮੌਜ ਮਸਤੀ ਕਰਦੇ ਨਜ਼ਰ ਆਏ । ਇਸ ਸਮਾਰੋਹ 'ਚ ਕਰਣ ਕੁੰਦਰਾ ਤੋਂ ਇਲਾਵਾ ਉਨ੍ਹਾਂ ਦੀ ਗਰਲ ਫਰੈਂਡ ਵੀ ਪਹੁੰਚੀ ਹੋਈ ਸੀ । ਦੱਸ ਦਈਏ ਕਿ ਪਿਛਲੇ ਦਿਨੀਂ ਦੋਨਾਂ ਦਾ ਵਿਆਹ ਹੋਇਆ ਸੀ ਅਤੇ ਇਸ ਸ਼ਾਹੀ ਵਿਆਹ 'ਚ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਇਨਾਂ ਦੋਨਾਂ ਦੀ ਦੋਸਤੀ ਬਿਗ ਬੌਸ ਰਿਏਲਿਟੀ ਸ਼ੋਅ ਦੌਰਾਨ ਹੋਈ ਸੀ ਅਤੇ ਇਹ ਦੋਸਤੀ ਪਿਆਰ 'ਚ ਤਬਦੀਲ ਹੋ ਗਈ ਅਤੇ ਆਖਿਰਕਾਰ ਇਸ ਜੋੜੇ ਨੇ ਵਿਆਹ ਰਚਾ ਕੇ ਇਸ ਰਿਸ਼ਤੇ ਨੂੰ ਅੰਜਾਮ ਤੱਕ ਪਹੁੰਚਾ ਕੇ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ 'ਚ ਬੱਝ ਗਏ । ਤੁਸੀਂ ਵੀ ਵੇਖੋ ਇਨ੍ਹਾਂ ਦੋਨਾਂ ਦੇ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ

Prince Narula-Yuvika’s Chandigarh Reception Prince Narula-Yuvika’s Chandigarh Reception


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network