'ਕਿੰਗ ਆਫ਼ ਰਿਆਲਟੀ ਸ਼ੋਅਜ਼' ਕਹੇ ਜਾਂਦੇ ਪ੍ਰਿੰਸ ਨਰੂਲਾ ਦੇ ਨਾਮ ਇੱਕ ਹੋਰ ਵੱਡੇ ਸ਼ੋਅ ਦਾ ਖਿਤਾਬ, ਪਹਿਲਾਂ ਜਿੱਤ ਚੁੱਕਿਆ 3 ਸ਼ੋਅਜ਼

Written by  Aaseen Khan   |  November 04th 2019 02:42 PM  |  Updated: November 04th 2019 02:42 PM

'ਕਿੰਗ ਆਫ਼ ਰਿਆਲਟੀ ਸ਼ੋਅਜ਼' ਕਹੇ ਜਾਂਦੇ ਪ੍ਰਿੰਸ ਨਰੂਲਾ ਦੇ ਨਾਮ ਇੱਕ ਹੋਰ ਵੱਡੇ ਸ਼ੋਅ ਦਾ ਖਿਤਾਬ, ਪਹਿਲਾਂ ਜਿੱਤ ਚੁੱਕਿਆ 3 ਸ਼ੋਅਜ਼

ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਟੇਲੈਂਟ ਹੰਟ ਸ਼ੋਅ ਮਿਸਟਰ ਪੰਜਾਬ ਜਿਸ ਨੇ ਬਹੁਤ ਸਾਰੇ ਸਿਤਾਰੇ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਇਹਨਾਂ ਸਿਤਾਰਿਆਂ 'ਚ ਸਭ ਤੋਂ ਮੂਹਰੇ ਨਾਮ ਆਉਂਦਾ ਹੈ ਟੀਵੀ ਰਿਆਲਟੀ ਸ਼ੋਅਜ਼ ਦਾ ਬਾਦਸ਼ਾਹ ਬਣ ਚੁੱਕਿਆ ਪ੍ਰਿੰਸ ਨਰੂਲਾ ਜਿਹੜਾ 'ਮਿਸਟਰ ਪੰਜਾਬ 2014' ਦਾ ਦੂਜਾ ਰਨਰ ਅੱਪ ਰਿਹਾ ਸੀ। ਪ੍ਰਿੰਸ ਨਰੂਲਾ ਦੇ ਖਿਤਾਬਾਂ ਦੇ ਨਾਮ 'ਚ ਹੁਣ ਇੱਕ ਹੋਰ ਨਾਮ ਜੁੜ ਚੁੱਕਿਆ ਹੈ ਤੇ ਉਹ ਹੈ 'ਨੱਚ ਬੱਲੀਏ 9' ਜਿਸ 'ਚ ਪ੍ਰਿੰਸ ਨਰੂਲਾ ਅਤੇ ਪਤਨੀ ਯੁਵੀਕਾ ਚੌਧਰੀ ਜੇਤੂ ਰਹੇ ਹਨ।

ਡਾਂਸ ਰਿਆਲਟੀ ਸ਼ੋਅ ਨੱਚ ਬੱਲੀਏ 9 ਜਿਸ ਦਾ 3 ਨਵੰਬਰ ਨੂੰ ਫਿਨਾਲੇ ਹੋਇਆ। ਇਸ ਦੌਰਾਨ ਬਾਲੀਵੁੱਡ ਦੀਆਂ ਕਈ ਦਿੱਗਜ ਸਖ਼ਸ਼ੀਅਤਾਂ ਮੌਜੂਦ ਰਹੀਆਂ ਜਿੰਨ੍ਹਾਂ 'ਚ ਜ਼ੀਨਤ ਅਮਾਨ, ਆਸ਼ਾ ਪਾਰਿਖ, ਕਾਰਤਿਕ ਆਰੀਅਨ, ਅਨੰਨਿਆ ਪਾਂਡੇ,ਭੂਮੀ ਪੇਡਨੇਕਰ, ਗੋਵਿੰਦਾ, ਅਨਿਲ ਕਪੂਰ ਦਾ ਨਾਮ ਸ਼ਾਮਿਲ ਹੈ। ਜਿੱਥੇ ਪ੍ਰਿੰਸ ਨਰੂਲਾ ਤੇ ਯੁਵੀਕਾ ਚੌਧਰੀ ਇਸ ਸ਼ੋਅ ਦੇ ਜੇਤੂ ਰਹੇ ਉੱਥੇ ਹੀ ਦੋ ਜੋੜੀਆਂ ਰਨਰ ਅੱਪ ਰਹੀਆਂ। ਇਹਨਾਂ ਦੋ ਜੋੜੀਆਂ ਦੇ ਨਾਮ ਅਨੀਤਾ ਹੰਸਨਦਾਨੀ-ਰੋਹਿਤ ਰੈੱਡੀ, ਅਤੇ ਵਿਸ਼ਾਲ ਅਦਿੱਤਿਆ ਸਿੰਘ-ਮਧੁਰਿਮਾ ਤੁਲੀ ਹਨ।

ਹੋਰ ਵੇਖੋ : ਦੇਖੋ ਕਿੰਝ ਟਾਈਗਰ ਨਾਲ ਖੇਡ ਰਹੇ ਨੇ ਅੰਮ੍ਰਿਤ ਮਾਨ, ਵੀਡੀਓ ਆਇਆ ਸਾਹਮਣੇ

ਪ੍ਰਿੰਸ ਨਰੂਲਾ ਇਸ ਤੋਂ ਪਹਿਲਾਂ ਤਿੰਨ ਹੋਰ ਵੱਡੇ ਸ਼ੋਅ ਜਿੱਤ ਚੁੱਕੇ ਹਨ ਜਿੰਨ੍ਹਾਂ 'ਚ ਰੋਡੀਜ਼ ਐਕਸ ਟੂ, ਸਪਲਿਟਸ ਵਿਲਾ ਅੱਠ, ਅਤੇ ਬਿੱਗ ਬੌਸ 9 ਸ਼ਾਮਿਲ ਹਨ। ਹੁਣ ਨੱਚ ਬੱਲੀਏ 9 ਦਾ ਖਿਤਾਬ ਹਾਸਿਲ ਕਰਕੇ ਉਹਨਾਂ ਦੇ ਖਾਤੇ 'ਚ ਇੱਕ ਹੋਰ ਸ਼ੋਅ ਦੇ ਵਿਜੇਤਾ ਦਾ ਨਾਮ ਸ਼ਾਮਿਲ ਹੋ ਚੁੱਕਿਆ ਹੈ।

ਚੰਡੀਗੜ੍ਹ ਦੇ ਰਹਿਣ ਵਾਲੇ ਪ੍ਰਿੰਸ ਨਰੂਲਾ ਜਿੰਨ੍ਹਾਂ ਨੇ ਪਿਛਲੇ ਸਾਲ ਅਦਾਕਾਰਾ ਯੁਵੀਕਾ ਚੌਧਰੀ ਨਾਲ ਵਿਆਹ ਕਰਵਾ ਲਿਆ ਸੀ। ਯੁਵੀਕਾ ਨਾਲ ਪ੍ਰਿੰਸ ਦੀ ਮੁਲਾਕਾਤ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 9 ਦੇ ਦੌਰਾਨ ਹੋਈ ਸੀ ਅਤੇ ਕੁਝ ਸਮਾਂ ਦੋਨਾਂ ਨੇ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ।

Nach baliye 9 Nach baliye 9


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network