GOOD NEWS: ਪ੍ਰਿਯੰਕਾ ਚੋਪੜਾ ਮੁੜ ਬਣੀ ਚਾਚੀ, ਜੇਠਾਣੀ ਸੋਫੀ ਨੇ ਦਿੱਤਾ ਬੇਟੀ ਨੂੰ ਜਨਮ

Written by  Pushp Raj   |  July 16th 2022 09:45 AM  |  Updated: July 16th 2022 09:45 AM

GOOD NEWS: ਪ੍ਰਿਯੰਕਾ ਚੋਪੜਾ ਮੁੜ ਬਣੀ ਚਾਚੀ, ਜੇਠਾਣੀ ਸੋਫੀ ਨੇ ਦਿੱਤਾ ਬੇਟੀ ਨੂੰ ਜਨਮ

Sophie Turner and Joe Jonas Welcome Baby Girl: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ ਇੱਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦੀ ਹੈ। ਕਿਉਂਕਿ ਪ੍ਰਿਯੰਕਾ ਚੋਪੜਾ ਦਾ ਦੂਜੀ ਵਾਰ ਚਾਚੀ ਬਣ ਗਈ ਹੈ। ਪ੍ਰਿਅੰਕਾ ਦੀ ਜੇਠਾਨੀ ਸੋਫੀ ਟਰਨਰ ਦੂਜੀ ਬਾਰ ਮਾਂ ਬਣ ਗਈ ਹੈ ਅਤੇ ਉਸ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ।

image From instagram

ਦੱਸ ਦਈਏ ਸੋਫੀ ਟਰਨਰ ਅਤੇ ਜੋ ਜੋਨਸ ਵੀਰਵਾਰ ਨੂੰ ਦੂਜੀ ਮਾਤਾ-ਪਿਤਾ ਬਣ ਗਏ ਹਨ। ਸੋਫੀ ਟਰਨਰ ਦੇ ਬੁਲਾਰੇ ਨੇ ਮੀਡੀਆ ਨੂੰ ਇਸ ਦੀ ਪੁਸ਼ਟੀ ਕੀਤੀ ਹੈ।ਸੋਫੀ ਟਰਨਰ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਅਦਾਕਾਰਾ ਨੇ ਬੇਟੀ ਨੂੰ ਜਨਮ ਦਿੱਤਾ ਹੈ ਅਤੇ ਉਹ ਬੇਹੱਦ ਖੁਸ਼ ਹੈ।

ਇਸ ਤੋਂ ਪਹਿਲਾਂ, ਜੋਅ ਅਤੇ ਸੇਫੀ ਦੋ ਸਾਲ ਦੀ ਬੇਟੀ ਵਿਲਾ ਦੇ ਮਾਤਾ-ਪਿਤਾ ਹਨ। ਸੋਫੀ ਨੇ ਜੁਲਾਈ 2020 ਵਿੱਚ ਵਿਲਾ ਨੂੰ ਜਨਮ ਦਿੱਤਾ ਸੀ। ਹੁਣ ਫੈਨਜ਼ ਸੋਫੀ ਦੀ ਧੀ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਇਸ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਧਾਈਆਂ ਮਿਲ ਰਹੀਆਂ ਹਨ।

image From instagram

ਸੋਫੀ ਇੱਕ ਮਸ਼ਹੂਰ ਹਾਲੀਵੁੱਡ ਅਦਾਕਾਰਾ ਹੈ। ਸੋਫੀ ਨੂੰ 'ਦਿ ਗੇਮ ਆਫ ਥ੍ਰੋਨਸ' ਲਈ ਸਭ ਤੋਂ ਜ਼ਿਆਦਾ ਜਾਣਿਆ ਜਾਂਦਾ ਹੈ। ਇਸ ਸ਼ੋਅ ਦੀ ਸੋਫੀ ਤਿੰਨ ਵਾਰ ਐਵਾਰਡ ਵੀ ਜਿੱਤ ਚੁੱਕੀ ਹੈ। ਸੋਫੀ 'ਟਾਈਮ ਫ੍ਰੀਕ', 'ਅਨੋਦਰ ਮੀ', 'ਜੋਸ਼ੀ', 'ਡਾਰਕ ਫੀਨਿਕਸ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਹੀ ਜੋ ਜੋਨਸ ਦੀ ਗੱਲ ਕਰੀਏ ਤਾਂ ਉਹ ਇੱਕ ਗਾਇਕ ਅਤੇ ਅਦਾਕਾਰ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਫੀ ਟਰਨਰ ਅਤੇ ਜੋ ਜੋਨਸ ਦਾ ਵਿਆਹ 29 ਜੂਨ 2019 ਨੂੰ ਹੋਇਆ ਸੀ। ਇਸ ਸ਼ਾਹੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਇਸ ਸਾਲ ਨਾ ਸਿਰਫ ਸੋਫੀ ਬਲਕਿ ਪ੍ਰਿਅੰਕਾ ਵੀ ਜੋਨਸ ਪਰਿਵਾਰ 'ਚ ਮਾਂ ਬਣ ਗਈ ਹੈ। ਸਾਲ ਦੀ ਸ਼ੁਰੂਆਤ 'ਚ ਨਿਕ ਅਤੇ ਪ੍ਰਿਅੰਕਾ ਨੇ ਸਰੋਗੇਸੀ ਰਾਹੀਂ ਬੇਟੀ ਨੂੰ ਜਨਮ ਦਿੱਤਾ ਸੀ।

image From instagram

ਹੋਰ ਪੜ੍ਹੋ: ਆਮਿਰ ਖਾਨ ਸਟਾਰਰ ਫਿਲਮ 'ਲਾਲ ਸਿੰਘ ਚੱਢਾ' ਦਾ ਨਵਾਂ ਗੀਤ 'ਤੁਰ ਕੱਲਿਆਂ' ਹੋਇਆ ਰਿਲੀਜ਼, ਵੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਆਪਣੇ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣੇ ਹਨ। ਪ੍ਰਿਯੰਕਾ ਚੋਪੜਾ ਸਰੋਗੇਸੀ ਰਾਹੀਂ ਮਾਂ ਬਣੀ ਸੀ ਅਤੇ ਉਸ ਦੇ ਘਰ ਇੱਕ ਧੀ (ਮਾਲਤੀ ਚੋਪੜਾ ਜੋਨਸ) ਨੇ ਜਨਮ ਲਿਆ ਸੀ। ਸਾਲ 2022 'ਚ ਇਹ ਦੂਜੀ ਵਾਰ ਹੈ, ਜਦੋਂ ਪ੍ਰਿਯੰਕਾ ਚੋਪੜਾ ਦੇ ਸਹੁਰੇ ਮੁੜੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network