
Priyanka Chopra shares cute pic with daughter Malti: ਬਾਲੀਵੁੱਡ ਦੀ ਸੁਪਰ ਸਟਾਰ ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਪ੍ਰਿਯੰਕਾ ਫਿਲਹਾਲ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ।
ਉਹ ਅਕਸਰ ਹੀ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਰ ਅੱਜ ਤੱਕ ਉਨ੍ਹਾਂ ਨੇ ਬੇਟੀ ਦਾ ਮੂੰਹ ਨਹੀਂ ਦਿਖਾਇਆ। ਅਦਾਕਾਰਾ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਪਰਿਵਾਰ ਲਈ ਸਮਾਂ ਕੱਢਦੀ ਹੀ ਲੈਂਦੀ ਹੈ। ਹੁਣ ਜਦੋਂ ਕਿ ਕ੍ਰਿਸਮਿਸ ਨੇੜੇ ਹੈ, ਉਹ ਜਸ਼ਨ ਮਨਾਉਣ ਲਈ ਮਾਲਤੀ ਨਾਲ ਸੈਰ-ਸਪਾਟੇ ਉੱਤੇ ਰਵਾਨਾ ਹੋ ਗਈ ਹੈ।
ਹੋਰ ਪੜ੍ਹੋ : ਵਿਆਹ ਤੋਂ ਬਾਅਦ ਅਜਿਹਾ ਕੀ ਹੋਇਆ ਕਿ ਦੇਵੋਲੀਨਾ ਭੱਟਾਚਾਰਜੀ ਫੁੱਟ-ਫੁੱਟ ਕੇ ਲੱਗੀ ਰੋਣ, ਟ੍ਰੋਲਸ ਨੇ ਕਿਹਾ- ‘ਤੁਸੀਂ ਚੰਗਾ…’
ਪ੍ਰਿਯੰਕਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਮਾਲਤੀ ਨਾਲ ਇਕ ਫੋਟੋ ਪੋਸਟ ਕੀਤੀ ਹੈ। ਉਸਨੇ ਕੈਪਸ਼ਨ ਵਿੱਚ ਲਿਖਿਆ- 'ਆਫ We ਗੋ...', ਅੱਗੇ ਉਸਨੇ ਰੈੱਡ ਹਾਰਟ ਦਾ ਇੱਕ ਇਮੋਜੀ ਬਣਾਇਆ। ਪ੍ਰਿਅੰਕਾ ਨੇ ਕਾਲੇ ਰੰਗ ਦਾ ਸਵੈਟਰ ਅਤੇ ਕਾਲੀ ਪੈਂਟ ਪਾਈ ਹੋਈ ਹੈ। ਉਸ ਨੇ ਬੇਟੀ ਨੂੰ ਗੋਦ ਲਿਆ ਹੈ। ਉਹ ਜਹਾਜ਼ ਵਿੱਚ ਬੈਠੀ ਹੈ ਅਤੇ ਜਹਾਜ਼ ਦੀ ਖਿੜਕੀ ਵਿੱਚੋਂ ਬਾਹਰ ਦੇਖ ਰਹੀ ਹੈ। ਜਿੱਥੇ ਪ੍ਰਿਯੰਕਾ ਬੈਠੀ ਹੈ ਉਸ ਦੇ ਪਿੱਛੇ ਟੀਵੀ ਹੈ, ਇਸ ਤੋਂ ਇਲਾਵਾ ਅਦਾਕਾਰਾ ਦਾ ਹੈਂਡਬੈਗ ਵੀ ਦੇਖਣ ਨੂੰ ਮਿਲ ਰਿਹਾ ਹੈ। ਪ੍ਰਿਯੰਕਾ ਹਾਲ ਹੀ 'ਚ ਪਰਿਵਾਰ ਨਾਲ ਲਾਸ ਏਂਜਲਸ ਐਕੁਏਰੀਅਮ ਪਹੁੰਚੀ ਸੀ।

ਪ੍ਰਿਯੰਕਾ ਅਗਲੀ ਵਾਰ ਰੂਸੋ ਬ੍ਰਦਰਜ਼ ਦੀ ਫ਼ਿਲਮ ਸੀਟਾਡੇਲ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ 'ਐਂਡਿੰਗ ਥਿੰਗਜ਼' ਹੈ। ਬਾਲੀਵੁੱਡ 'ਚ ਪ੍ਰਿਯੰਕਾ ਕੋਲ ਫਰਹਾਨ ਅਖਤਰ ਦੀ 'Jee Le Zaraa' ਹੈ। ਰੋਡ ਟ੍ਰਿਪ 'ਤੇ ਆਧਾਰਿਤ ਇਸ ਫ਼ਿਲਮ 'ਚ ਆਲੀਆ ਭੱਟ ਨਾਲ ਕੈਟਰੀਨਾ ਕੈਫ ਮੁੱਖ ਭੂਮਿਕਾ 'ਚ ਹੈ।
