
ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਵੀ ਆਪਣੇ ਬਿਹਤਰੀਨ ਪ੍ਰਦਰਸ਼ਨ ਦਾ ਜਾਦੂ ਚਲਾਇਆ ਹੈ। ਅੱਜ ਉਹ ਇੱਕ ਗਲੋਬਲ ਅਦਾਕਾਰਾ ਬਣ ਚੁੱਕੀ ਹੈ ਅਤੇ ਉਸ ਦੇ ਪ੍ਰਸ਼ੰਸਕ ਦੁਨੀਆ ਦੇ ਹਰ ਕੋਨੇ ਵਿੱਚ ਮੌਜੂਦ ਹਨ, ਜੋ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।

ਹਾਲਾਂਕਿ, ਅਦਾਕਾਰਾ ਪਿਛਲੇ ਕੁਝ ਸਮੇਂ ਤੋਂ ਆਪਣੇ ਕੰਮ ਦੇ ਨਾਲ-ਨਾਲ ਪਰਿਵਾਰ ਅਤੇ ਆਪਣੀ ਛੋਟੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨੂੰ ਵੀ ਸਮਾਂ ਦੇ ਰਹੀ ਹੈ। ਹਾਲਾਂਕਿ, ਉਹ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਅਕਸਰ ਉਹ ਆਪਣੀਆਂ ਅਤੇ ਆਪਣੀ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹੋਰ ਪੜ੍ਹੋ : ਗੀਤ ‘ਮੂਨ ਰਾਈਜ਼’ ਦੀ ਸਫਲਤਾ ਤੋਂ ਬਾਅਦ ਮਨਾਲੀ ਦੀ ਖ਼ੂਬਸੂਰਤ ਵਾਦੀਆਂ ਦਾ ਲੁਤਫ਼ ਲੈਂਦੇ ਨਜ਼ਰ ਆਏ ਗੁਰੂ ਰੰਧਾਵਾ, ਦੇਖੋ ਵੀਡੀਓ

ਪ੍ਰਿਯੰਕਾ ਦੇ ਇੰਸਟਾਗ੍ਰਾਮ ਪੇਜ 'ਤੇ ਉਨ੍ਹਾਂ ਦੀ ਬੇਟੀ ਦੀਆਂ ਕਈ ਤਸਵੀਰਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ 'ਚ ਨਿਕ ਅਤੇ ਪ੍ਰਿਯੰਕਾ ਅਤੇ ਨਿਕ ਜੋਨਸ ਮਾਲਤੀ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਹਾਲਾਂਕਿ ਇਸ ਵਾਰ ਅਦਾਕਾਰਾ ਵੱਲੋਂ ਆਪਣੀ ਬੇਟੀ ਨਾਲ ਸ਼ੇਅਰ ਕੀਤੀ ਗਈ ਫੋਟੋ ਬੇਹੱਦ ਖਾਸ ਹੈ ਕਿਉਂਕਿ ਇਸ ਵਾਰ ਪ੍ਰਿਯੰਕਾ ਨੇ ਮਾਲਤੀ ਨਾਲ ਕੀਤੇ ਫੋਟੋਸ਼ੂਟ ਦੀ ਝਲਕ ਦਿਖਾਈ ਹੈ। ਇਸ ਤਸਵੀਰ 'ਚ ਮਾਂ-ਧੀ ਨੂੰ ਲਾਲ ਰੰਗ ਦੇ ਪਹਿਰਾਵੇ 'ਚ ਦੇਖਿਆ ਜਾ ਸਕਦਾ ਹੈ।

ਪ੍ਰਿਯੰਕਾ ਨੇ ਇੱਥੇ ਵੀ ਮਾਲਤੀ ਦਾ ਚਿਹਰਾ ਨਹੀਂ ਦਿਖਾਇਆ ਹੈ। ਇੱਥੇ ਉਹ ਫਰਸ਼ 'ਤੇ ਬੈਠੀ ਨਜ਼ਰ ਆ ਰਹੀ ਹੈ ਅਤੇ ਉਸ ਨੇ ਆਪਣੀ ਬੇਟੀ ਦਾ ਚਿਹਰਾ ਛੁਪਾਇਆ ਹੋਇਆ ਹੈ। ਮਾਲਤੀ ਦੀ ਪਿੱਠ ਹੈ ਕੈਮਰੇ ਵੱਲ, ਜਿਸ ਕਰਕੇ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਪ੍ਰਿਯੰਕਾ ਨੇ ਬਹੁਤ ਹੀ ਪਿਆਰ ਦੇ ਨਾਲ ਆਪਣੀ ਧੀ ਨੂੰ ਆਪਣੇ ਸੀਨੇ ਦੇ ਨਾਲ ਲਗਾਇਆ ਹੋਇਆ ਹੈ। ਮਾਂ-ਧੀ ਦਾ ਇਹ ਅੰਦਾਜ਼ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ। ਹਰ ਕੋਈ ਤਾਰੀਫ਼ ਕਰ ਰਿਹਾ ਹੈ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।
View this post on Instagram