ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿੱਕ ਜੋਨਸ ਦੀ ਸ਼ੇਅਰ ਕੀਤੀ ਫਨੀ ਵੀਡੀਓ

Written by  Rupinder Kaler   |  December 17th 2019 05:15 PM  |  Updated: December 17th 2019 05:15 PM

ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿੱਕ ਜੋਨਸ ਦੀ ਸ਼ੇਅਰ ਕੀਤੀ ਫਨੀ ਵੀਡੀਓ

ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਪਤੀ ਨਿੱਕ ਜੋਨਸ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਹਾਲ ਹੀ ਵਿੱਚ ਉਸ ਨੇ ਆਪਣੇ ਟਵਿੱਟਰ ਤੇ ਨਿੱਕ ਦਾ ਫਨੀ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਨਿੱਕ ਘੋੜੇ ਤੇ ਸਵਾਰ ਹੋੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਹਾਲੀਵੁੱਡ ਦੀ ਫ਼ਿਲਮ ਦਾ ਹੈ । ਵੀਡੀਓ ਵਿੱਚ ਨਿੱਕ ਦੀ ਧਮਾਕੇਦਾਰ ਐਂਟਰੀ ਹੁੰਦੀ ਹੈ ਤੇ ਪਿੱਛੇ ਕੁਝ ਆਵਾਜ਼ਾਂ ਆ ਰਹੀਆਂ ਹਨ ‘ਜੀਜਾ ਜੀ ਆ ਗਏ … ਜੀਜਾ ਜੀ ਆ ਗਏ’ ਪ੍ਰਿਯੰਕਾ ਨੇ ਇਸ ਵੀਡੀਓ ਨੂੰ ਬਹੁਤ ਹੀ ਵਧੀਆ ਕੈਪਸ਼ਨ ਦਿੱਤਾ ਹੈ । 'When @nickjonas enters a room in India... ???? #NationalJiju

Thank you for all the ?'

https://twitter.com/priyankachopra/status/1206466802181722113

ਪ੍ਰਿਯੰਕਾ ਚੋਪੜਾ ਛੇਤੀ ਹੀ ‘ਦ ਵਾਈਟ ਟਾਈਗਰ’ ਵਿੱਚ ਨਜ਼ਰ ਆਵੇਗੀ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਰਾਜਕੁਮਾਰ ਲੀਡ ਰੋਲ ਵਿੱਚ ਦਿਖਾਈ ਦੇਣਗੇ । ਇਸ ਫ਼ਿਲਮ ਨੂੰ ਲੈ ਕੇ ਪ੍ਰਿਯੰਕਾ ਨੇ ਕੁਝ ਦਿਨ ਪਹਿਲਾਂ ਇੱਕ ਪੋਸਟ ਵੀ ਪਾਈ ਸੀ । ਜਿਸ ਵਿੱਚ ਪ੍ਰਿਯੰਕਾ ਨੇ ਦੱਸਿਆ ਸੀ ਕਿ ਇਸ ਫ਼ਿਲਮ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ । ਇਸ ਫ਼ਿਲਮ ਨੂੰ ਕਰਕੇ ਉਹ ਬਹੁਤ ਥੱਕ ਗਈ ਹੈ ਪਰ ਇਸ ਨੂੰ ਲੈ ਕੇ ਉਹ ਐਕਸਾਟਿਡ ਵੀ ਬਹੁਤ ਹੈ ।

https://www.instagram.com/p/B6GBPvDJZkO/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network