ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਆਪਣੀ ਧੀ ਮਾਲਤੀ ਨਾਲ ਪੂਲ 'ਚ ਮਸਤੀ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ ਇਹ ਕਿਊਟ ਤਸਵੀਰ

written by Lajwinder kaur | August 08, 2022

Priyanka-Nick and Malti pose for an adorable family portrait in the pool: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਦੇ ਰਾਹੀਂ ਉਹ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ।

ਹਾਲ ਹੀ 'ਚ ਪ੍ਰਿਯੰਕਾ ਨੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਪਿਆਰੀ ਬੇਟੀ ਮਾਲਤੀ ਵੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਰਾਹੀਂ ਦੱਸਿਆ ਕਿ ਉਸ ਨੇ ਆਪਣਾ ਐਤਵਾਰ ਕਿਵੇਂ ਬਿਤਾਇਆ। ਅਭਿਨੇਤਰੀ ਨੇ ਆਪਣੀ ਸੱਤ ਮਹੀਨਿਆਂ ਦੀ ਬੱਚੀ ਮਾਲਤੀ ਮੈਰੀ ਚੋਪੜਾ ਜੋਨਸ ਦੀ ਝਲਕ ਵੀ ਦਿਖਾਈ ਹੈ। ਪੂਰਾ ਪਰਿਵਾਰ ਐਤਵਾਰ ਨੂੰ ਇਕੱਠੇ ਛੁੱਟੀ ਦਾ ਅਨੰਦ ਲੈਂਦਾ ਨਜ਼ਰ ਆਇਆ।

ਹੋਰ ਪੜ੍ਹੋ : ਕਰਨ ਔਜਲਾ, ਐਮੀ ਵਿਰਕ ਤੇ ਗੈਰੀ ਸੰਧੂ ਇਕੱਠੇ ਆਪਣੇ ਖ਼ਾਸ ਦੋਸਤ ਦੇ ਵਿਆਹ ‘ਚ ਰੌਣਕਾਂ ਲਗਾਉਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਈਰਲ

inside image of priyanka new pic image From Instagram

ਪ੍ਰਿਯੰਕਾ ਚੋਪੜਾ ਨੇ ਆਪਣਾ ਵੀਕਐਂਡ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਨਾਲ ਬਿਤਾਇਆ। ਉਨ੍ਹਾਂ ਨੇ ਮਾਲਤੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਸ 'ਚ ਉਹ ਪੂਲ ਦੇ ਕੋਲ ਬੈਠੀ ਨਜ਼ਰ ਆ ਰਹੀ ਹੈ।

priyanka's daughter malti latest pic image From Instagram

ਤਿੰਨਾਂ ਨੇ ਸਵਿਮਸੂਟ ਪਹਿਨੇ ਹੋਏ ਹਨ। ਫੋਟੋ ਵਿੱਚ ਸਨੈਕਸ ਅਤੇ ਡਰਿੰਕਸ ਨਾਲ ਭਰਿਆ ਇੱਕ ਮੇਜ਼ ਵੀ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ- 'Sunday with @sonahomenyc  ਅਤੇ ਨਾਲ ਹੀ ਦਿਲ ਦੀਆਂ ਅੱਖਾਂ ਵਾਲਾ ਇਮੋਜੀ ਵੀ ਸ਼ੇਅਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨਾ ਹੋਮ ਪ੍ਰਿਯੰਕਾ ਦੀ ਭਾਰਤੀ ਹੋਮਵੇਅਰ ਲਾਈਨ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਲਤੀ ਦੇ ਹੱਥ ਦੀ ਤਸਵੀਰ ਸਾਂਝੀ ਕੀਤੀ ਹੈ।

priyanka chopra image From Instagram

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਇਨ੍ਹੀਂ ਦਿਨੀਂ ਆਪਣੇ ਮਾਤਾ-ਪਿਤਾ ਬਣਨ ਵਾਲੇ ਸਮੇਂ ਦਾ ਆਨੰਦ ਮਾਣ ਰਹੇ ਹਨ। ਇਸ ਜੋੜੇ ਨੇ ਇਸ ਸਾਲ ਜਨਵਰੀ ਵਿੱਚ ਸਰੋਗੇਸੀ ਰਾਹੀਂ ਧੀ ਮਾਲਤੀ ਮੈਰੀ ਚੋਪੜਾ ਜੋਨਾਸ ਦਾ ਆਪਣੇ ਪਹਿਲੇ ਬੱਚੇ ਵਜੋਂ ਸਵਾਗਤ ਕੀਤਾ। ਹਾਲਾਂਕਿ ਇਹ ਸਫਰ ਦੋਵਾਂ ਲਈ ਇੰਨਾ ਆਸਾਨ ਨਹੀਂ ਸੀ ਪਰ ਉਨ੍ਹਾਂ ਨੇ ਬਹੁਤ ਔਖੇ ਦੌਰ 'ਚੋਂ ਲੰਘ ਕੇ ਆਪਣੀ ਬੇਟੀ ਨੂੰ ਘਰ ਲੈ ਕੇ ਆਏ ਨੇ। ਜਨਮ ਤੋਂ ਬਾਅਦ ਮਾਲਤੀ ਨੂੰ ਕਾਫੀ ਸਮੇਂ ਤੱਕ ਹਸਪਤਾਲ ‘ਚ ਰੱਖਣਾ ਪਿਆ ਸੀ। ਪ੍ਰਿਯੰਕਾ ਤੇ ਨਿੱਕ ਨੇ ਅਜੇ ਤੱਕ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ। ਪ੍ਰਸ਼ੰਸਕ ਮਾਲਤੀ ਦੇ ਚਿਹਰੇ ਨੂੰ ਦੇਖਣ ਲਈ ਬੇਤਾਬ ਨੇ।

 

View this post on Instagram

 

A post shared by Priyanka (@priyankachopra)

You may also like