
ਪੰਜਾਬੀ ਦੀ ਇੱਕ ਹੋਰ ਧੀ ਪੰਜਾਬੀਆਂ ਦਾ ਨਾਂਅ ਰੌਸ਼ਨ ਕਰਨ ਲਈ ਆਪਣੇ ਸ਼ਾਨਦਾਰ ਸਫਰ ਉੱਤੇ ਨਿਕਲ ਗਈ ਹੈ । ਜੀ ਹਾਂ 32 ਸਾਲਾ ਬ੍ਰਿਟਿਸ਼ ਸਿੱਖ ਆਰਮੀ ਅਫਸਰ ਅਤੇ ਫਿਜ਼ੀਓਥੈਰੇਪਿਸਟ ਹਰਪ੍ਰੀਤ ਚੰਦੀ (Harpreet Chandi) South Pole ਦੇ ਆਪਣੇ ਸਫਰ ਉੱਤੇ ਨਿਕਲ ਗਈ ਹੈ। ਮੁਸ਼ਕਿਲ ਟ੍ਰੈਕ ਨੂੰ ਪੂਰਾ ਕਰਨ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਬਣਨ ਦੇ ਮਿਸ਼ਨ 'ਤੇ ਹੈ ਅਤੇ ਆਪਣਾ ਸਫਰ ਸ਼ੁਰੂ ਕਰਨ ਲਈ ਐਤਵਾਰ ਨੂੰ ਚਿਲੀ ਲਈ ਉਡਾਣ ਭਰ ਰਹੀ ਹੈ।

ਕੈਪਟਨ ਹਰਪ੍ਰੀਤ ਚੰਦੀ ਜਿਨ੍ਹਾਂ ਨੂੰ ਪੋਲਰ ਪ੍ਰੀਤ Polar Preet ਵਜੋਂ ਜਾਣਿਆ ਜਾਂਦਾ ਹੈ। ਉਹ ਆਪਣੀ ਸਾਰੀ ਕਿੱਟ ਅਤੇ pulk or sledge ਆਪਣੇ ਨਾਲ ਲੈ ਕੇ ਜਾ ਰਹੀ ਹੈ। ਉਹ 50 ਡਿਗਰੀ ਸੈਲਸੀਅਸ ਦੇ ਤਾਪਮਾਨ ਅਤੇ 60 ਮੀਲ ਪ੍ਰਤੀ ਘੰਟਾ ਦੀ ਹਵਾ ਦੀ ਰਫਤਾਰ ਨਾਲ ਲੜਦੇ ਹੋਏ 700 ਮੀਲ ਦਾ ਸਫ਼ਰ ਤੈਅ ਕਰੇਗੀ। ਇਹ ਸਫਰ ਬਹੁਤ ਹੀ ਮੁਸ਼ਕਿਲਾਂ ਦੇ ਨਾਲ ਭਰਿਆ ਹੋਵੇਗਾ। ਜਿਸ ‘ਚ ਕੈਪਟਨ ਹਰਪ੍ਰੀਤ ਚੰਦੀ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਨੇ ਆਪਣੇ ਔਨਲਾਈਨ ਬਲੌਗ 'ਤੇ ਲਿਖਿਆ ਹੈ -ਕਿ ਇਸ ਯਾਤਰਾ ਵਿੱਚ ਲਗਭਗ 45-47 ਦਿਨ ਲੱਗਣਗੇ ਜਿਸ ਦੌਰਾਨ ਉਹ ਲੋਕਾਂ ਲਈ ਆਪਣੇ ਰੋਜ਼ਾਨਾ ਵੌਇਸ ਬਲੌਗ ਨੂੰ ਫਾਲੋ ਕਰਨ ਦੇ ਲਈ ਇੱਕ ਲਾਈਵ ਟਰੈਕਿੰਗ ਨਕਸ਼ਾ ਅਪਲੋਡ ਕਰਨ ਦੀ ਯੋਜਨਾ ਬਣਾ ਰਹੀ ਹੈ।
View this post on Instagram
ਹਰਪ੍ਰੀਤ ਚੰਦੀ ਲਿਖਦੀ ਹੈ, "ਮੈਂ ਇਸ ਯਾਤਰਾ 'ਤੇ ਤੁਹਾਡੇ ਵਿੱਚੋਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੀ ਹਾਂ, ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਫਾਲੋ ਕਰਕੇ ਮੇਰੀ ਇਸ ਯਾਤਰਾ ਦਾ ਆਨੰਦ ਮਾਣੋਗੇ।"

ਜੇ ਗੱਲ ਕਰੀਏ ਹਰਪ੍ਰੀਤ ਚੰਦੀ ਦੀ ਤਾਂ ਉਹ ਇਸ ਸਮੇਂ ਇੰਗਲੈਂਡ ਦੇ ਉੱਤਰ-ਪੱਛਮ ਵਿੱਚ ਇੱਕ ਮੈਡੀਕਲ ਰੈਜੀਮੈਂਟ ਵਿੱਚ ਆਪਣੀ ਸੇਵਾਵਾਂ ਨਿਭਾ ਰਹੀ ਹੈ, ਉਸ ਦੀ ਡਿਊਟੀ ਕਲੀਨਿਕਲ ਸਿਖਲਾਈ ਅਫਸਰ ਵਜੋਂ ਫੌਜ ਵਿੱਚ ਡਾਕਟਰਾਂ ਲਈ ਸਿਖਲਾਈ ਨੂੰ ਸੰਗਠਿਤ ਕਰਨਾ ਅਤੇ ਪ੍ਰਮਾਣਿਤ ਕਰਨਾ ਹੈ। ਅਸੀਂ ਆਸ ਕਰਦੇ ਹਾਂ ਉਹ ਆਪਣੇ ਇਸ ਸਫਰ ‘ਚ ਕਾਮਯਾਬ ਹੋਵੇਗੀ ਅਤੇ ਸਫਲਤਾ ਨੂੰ ਪ੍ਰਾਪਤ ਕਰੇਗੀ।
View this post on Instagram