
Sargun Mehta news: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਪੰਜਾਬੀ ਜਗਤ ਦੀ ਟੌਪ ਅਦਾਕਾਰਾ ਹੈ। ਹੁਣ ਸਰਗੁਣ ਮਹਿਤਾ ਦੇ ਨਾਮ ਨਾਲ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ, ਜਿਸ ‘ਤੇ ਹਰ ਪੰਜਾਬੀ ਨੂੰ ਜ਼ਰੂਰ ਮਾਣ ਮਹਿਸੂਸ ਹੋਵੇਗਾ। ਸਰਗੁਣ ਮਹਿਤਾ ਦਾ ਨਾਂ ‘ਏਸ਼ੀਅਨ ਸਟਾਰ ਆਫ 2022’ ਸ਼ਾਮਲ ਹੋਇਆ ਹੈ। ਦੱਸ ਦਈਏ ਕਿ ਇਸ ਲਿਸਟ ‘ਚ ਜਗ੍ਹਾ ਬਣਾਉਣ ਵਾਲੀ ਸਰਗੁਣ ਮਹਿਤਾ ਇਕਲੌਤੀ ਪੰਜਾਬੀ ਅਦਾਕਾਰਾ ਹੈ। ਸਰਗੁਣ ਦੇ ਨਾਲ ਨਾਲ ਦਿਲਜੀਤ ਦੋਸਾਂਝ ਇਸ ਲਿਸਟ ‘ਚ ਸ਼ਾਮਲ ਹੈ।

ਹੋਰ ਪੜ੍ਹੋ : ਧੀ ਨਾਲ ਕ੍ਰਿਸਮਿਸ ਲਈ ਰਵਾਨਾ ਹੋਈ ਪ੍ਰਿਯੰਕਾ ਚੋਪੜਾ, ਫਲਾਈਟ ਤੋਂ ਮਾਲਤੀ ਨਾਲ ਸਾਂਝੀ ਕੀਤੀ ਕਿਊਟ ਝਲਕ

ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਲਿਖਿਆ, " Its not the ranking that makes me happy, ਕਿਉਂਕਿ ਹਰ ਕੋਈ ਜੋ ਵੀ ਕੰਮ ਕਰ ਰਿਹਾ ਹੈ ਉਸ ਵਿੱਚ ਜਿੱਤ ਪ੍ਰਾਪਤ ਕਰ ਰਿਹਾ ਹੈ; ਕਿਉਂਕਿ ਇਹ ਉਹਨਾਂ ਦੀ personal goal victory... ਮੇਰੇ ਲਈ, ਬਸ ਮੇਰਾ ਨਾਮ ਉਹਨਾਂ ਸਾਰੇ ਲੋਕਾਂ ਨਾਲ ਸਾਂਝਾ ਕਰਨਾ ਜਿਨ੍ਹਾਂ ਨੂੰ ਮੈਂ ਪਿਆਰ ਕਰਦੀ ਹਾਂ ਅਤੇ ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਹੈ, ਨੇ ਮੈਨੂੰ goosebumps ਦਿੱਤਾ ਹੈ। ਧੰਨਵਾਦ ❤... ਬਸ ਧੰਨਵਾਦ 🙏" । ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

ਇਸ ਲਿਸਟ ‘ਚ ਸਰਗੁਣ ਮਹਿਤਾ ਨੂੰ 22ਵਾਂ ਸਥਾਨ ਮਿਲਿਆ ਹੈ, ਜਦਕਿ ਦਿਲਜੀਤ ਦੋਸਾਂਝ ਨੂੰ 12ਵਾਂ ਸਥਾਨ ਮਿਲਿਆ ਹੈ। ਅਦਾਕਾਰਾ ਨੇ ਖੁਦ ਤਸਵੀਰਾਂ ਸ਼ੇਅਰ ਕਰ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਹਾਲਾਂਕਿ ਇਸ ਲਿਸਟ ‘ਚ ਕਈ ਭਾਰਤੀ ਕਲਾਕਾਰਾਂ ਨੂੰ ਜਗ੍ਹਾ ਮਿਲੀ ਹੈ, ਪਰ ਸਰਗੁਣ ਮਹਿਤਾ ਇਕਲੌਤੀ ਪੰਜਾਬੀ ਅਭਿਨੇਤਰੀ ਹੈ, ਜਿਸ ਨੂੰ ਇਹ ਮਾਣ ਹਾਸਲ ਹੋਇਆ ਹੈ।
ਦੱਸ ਦਈਏ ਕਿ ਸਾਲ 2022 ਸਰਗੁਣ ਮਹਿਤਾ ਲਈ ਬੇਹਤਰੀਨ ਸਾਲ ਰਿਹਾ ਹੈ। ਇਸ ਸਾਲ ਉਨ੍ਹਾਂ ਨੇ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਈ ਹੈ। ਇਨ੍ਹਾਂ ਫਿਲਮਾਂ ‘ਚ ਸਰਗੁਣ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਨਾਲ ਇਸੇ ਸਾਲ ਸਰਗੁਣ ਮਹਿਤਾ ਨੇ ‘ਕਠਪੁਤਲੀ’ ਫ਼ਿਲਮ ਰਾਹੀਂ ਬਾਲੀਵੁੱਡ ਡੈਬਿਊ ਵੀ ਕੀਤਾ ਹੈ।
View this post on Instagram