ਅੱਜ ਰਾਤ ਦੇਖੋ ਦਿਲ ਨੂੰ ਛੂਹ ਜਾਣ ਵਾਲੇ ਵੱਖਰੇ ਵਿਸ਼ੇ ਉੱਤੇ ਬਣੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਪਤਵਾਰ', ਦੇਖੋ ਟੀਜ਼ਰ

written by Lajwinder kaur | August 23, 2019

ਪੀਟੀਸੀ ਬਾਕਸ ਆਫ਼ਿਸ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿਸਦੇ ਰਾਹੀਂ ਪੰਜਾਬੀ ਫ਼ਿਲਮੀ ਜਗਤ ਨੂੰ ਨਵੇਂ ਲਿਖਾਰੀ ਤੇ ਨਵੇਂ ਚਿਹਰੇ ਮਿਲ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮਾਂ ਦਾ ਦਾਇਰਾ ਵਧਾਉਂਦੇ ਹੋਏ ਵੱਖਰੇ ਵਿਸ਼ਿਆਂ ਵਾਲੀਆਂ ਫ਼ਿਲਮਾਂ ਦਰਸ਼ਕਾਂ ਦੇ ਰੂ-ਬ-ਰੂ ਹੋ ਰਹੀਆਂ ਹਨ।

ਹੋਰ ਵੇਖੋ:ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਦੇ ਪਿਆਰ ਨੂੰ ਬਿਆਨ ਕਰਦਾ ‘ਵੇ ਸੱਜਣਾ’ ਗੀਤ ਕੈਲਾਸ਼ ਖੇਰ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

ਹਰ ਸ਼ੁੱਕਰਵਾਰ ਇੱਕ ਨਵੇਂ ਵਿਸ਼ੇ ਉੱਤੇ ਫ਼ਿਲਮ ਦਿਖਾਈ ਜਾਂਦੀ ਹੈ। ਜਿਸਦੇ ਚੱਲਦੇ ਅੱਜ ਵੀ ਇੱਕ ਵੱਖਰਾ ਵਿਸ਼ਾ ਦੇਖਣ ਨੂੰ ਮਿਲੇਗਾ ਜਿਸ ‘ਚ ਇੱਕ ਕੁੜੀ ਦੀ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਪੇਸ਼ ਕੀਤਾ ਜਾਵੇਗਾ। 23 ਅਗਸਤ ਯਾਨੀ ਕਿ ਅੱਜ ਫ਼ਿਲਮ ‘ਪਤਵਾਰ’ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਰਾਤ 8:30 ਵਜੇ ਹੋਣ ਜਾ ਰਿਹਾ ਹੈ।

ਫ਼ਿਲਮ ਦੀ ਛੋਟੀ ਜਿਹੀ ਝਲਕ ਸਾਹਮਣੇ ਆਈ ਹੈ, ਜਿਸ ‘ਚ ਦਿਖਾਇਆ ਗਿਆ ਹੈ, ਇਹ ਫ਼ਿਲਮ ਦੋ ਲੜਕੀਆਂ ਗੀਤ ਤੇ ਮਨਜੀਤ ਦੀ ਹੈ ਜੋ ਕਿ ਪੱਕੀਆਂ ਸਹੇਲੀਆਂ ਨੇ। ਪਰ ਦੋਵਾਂ ਦੀ ਦੋਸਤੀ ‘ਚ ਦਰਾਰ ਉਸ ਸਮੇਂ ਆ ਜਾਂਦੀ ਹੈ, ਜਦੋਂ ਮਨਜੀਤ ਨੂੰ ਉਸਦੀ ਸਹੇਲੀ ਤੇ ਭਰਾ ਦੇ ਰਿਸ਼ਤੇ ਬਾਰੇ ਪਤਾ ਚੱਲਦਾ ਹੈ। ਇਸ ਤੋਂ ਬਾਅਦ ਗੀਤ ਦੀ ਜ਼ਿੰਦਗੀ ‘ਚ ਕਈ ਚੁਣੌਤੀਆਂ ਸਾਹਮਣੇ ਆਉਂਦੀਆਂ ਨੇ। ਦੋਸਤੀ,ਟਕਰਾਅ ਤੇ ਥ੍ਰਿਲਰ ਭਰਪੂਰ ਵਾਲੀ ਫ਼ਿਲਮ ਨੂੰ ਗੁਰਪ੍ਰੀਤ ਚਾਹਲ ਦੀ ਡਾਇਰੈਕਸ਼ਨ ਹੇਠ ਬਣਾਇਆ ਗਿਆ ਹੈ।

 

You may also like