PTC Exclusive ‘ਚ ਰਿਲੀਜ਼ ਹੋਵੇਗਾ ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘ਪਾਗਲ ਨਹੀਂ ਹੋਣਾ’, ਗਾਣੇ ਦਾ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  January 14th 2021 05:10 PM  |  Updated: January 14th 2021 07:21 PM

PTC Exclusive ‘ਚ ਰਿਲੀਜ਼ ਹੋਵੇਗਾ ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘ਪਾਗਲ ਨਹੀਂ ਹੋਣਾ’, ਗਾਣੇ ਦਾ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਆਪਣੇ ਗੀਤਾਂ ਤੇ ਸਭ ਨੂੰ ਥਿਰਕਨ ਲਈ ਮਜ਼ੂਬਰ ਕਰਨ ਵਾਲੀ ਗਾਇਕਾ ਸੁਨੰਦਾ ਸ਼ਰਮਾ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਰਹੇ ਨੇ । ਉਹ ‘ਪਾਗਲ ਨਹੀਂ ਹੋਣਾ’ (Pagal Nahi Hona) ਟਾਈਟਲ ਹੇਠ ਪਿਆਰ ਦੇ ਰੰਗਾਂ ਦੇ ਨਾਲ ਭਰਿਆ ਗੀਤ ਲੈ ਕੇ ਆ ਰਹੇ ਨੇ ।

inside photo of sonu sood and sunanda sharma

ਹੋਰ ਪੜ੍ਹੋ : ‘ਕਿਸਾਨ ਮਜ਼ਦੂਰ ਏਕਤਾ’ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਬੁਲੰਦ ਹੌਸਲੇ ਨੂੰ ਬਿਆਨ ਕਰਦੇ ਹੋਏ ਐਲੀ ਮਾਂਗਟ ਨੇ ਸ਼ੇਅਰ ਕੀਤੀ ਬੱਬੂ ਮਾਨ ਦੀ ਇਹ ਖ਼ਾਸ ਤਸਵੀਰ

ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਗਾਣੇ ਦੇ ਟੀਜ਼ਰ ਨੂੰ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਨੇ । ਟੀਜ਼ਰ ‘ਚ ਸੁਨੰਦਾ ਸ਼ਰਮਾ ਦੇ ਨਾਲ ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । Warner Music India ਦੇ ਲੇਬਲ ਹੇਠ ਇਹ ਗੀਤ ਪੇਸ਼ ਕੀਤਾ ਜਾਵੇਗਾ ।  ਇਸ ਗੀਤ ਦੇ ਰਾਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਖਰਾ ਮੁਕਾਮ ਹਾਸਿਲ ਹੋਵੇਗਾ ।

ptc exclusive song pagal nahi hona

ਇਸ ਗੀਤ ਨੂੰ 15 ਜਨਵਰੀ ਨੂੰ ਪੀਟੀਸੀ ਐਕਸਕਲਿਉਸਿਵ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਦਰਸ਼ਕ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਤੇ ਪੀਟੀਸੀ ਦੇ ਬਾਕੀ ਚੈਨਲਾਂ ਉੱਤੇ ਇਸ ਗੀਤ ਦਾ ਲੁਤਫ ਲੈ ਸਕਦੇ ਨੇ ।  ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਜਾਨੀ ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਬੀ ਟੂਗੇਦਰਸ ਵਾਲਿਆਂ ਨੇ ਤਿਆਰ ਕੀਤਾ ਹੈ । ‘Mad 4 Music’ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।

inside photo of sunanda sharma and sonu sood


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network