ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’

written by Rupinder Kaler | October 02, 2020

ਕੋਰੋਨਾ ਮਹਾਮਾਰੀ ਦੇ ਚਲਦੇ ਭਾਵੇਂ ਪੂਰੀ ਦੁਨੀਆਂ ਥਮ ਕੇ ਰਹਿ ਗਈ ਹੈ ਪਰ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਐਂਟਰਟੇਨਮੈਂਟ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਣ ਦਿੰਦਾ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਤੋਂ ਬਾਅਦ ਹੁਣ ਪੀਟੀਸੀ ਪੰਜਾਬੀ ਤੁਹਾਡੇ ਲਈ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ।

ਹੋਰ ਪੜ੍ਹੋ :

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਣ ਵਾਲੇ ਇਸ ਅਵਾਰਡ ਸਮਾਰੋਹ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਗਾਇਕਾਂ, ਮਿਊਜ਼ਿਕ ਡਾਇਰੈਕਟਰਾਂ ਅਤੇ ਗੀਤਕਾਰਾਂ ਨੂੰ ਵੱਖ ਵੱਖ ਕੈਟਾਗਿਰੀਆਂ ਵਿੱਚ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।

PTC Punjabi Music Awards 2020: Sunanda Sharma Will Unveil The Nominees PTC Punjabi Music Awards 2020: Sunanda Sharma Will Unveil The Nominees

ਇਸ ਤੋਂ ਪਹਿਲਾਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਲਈ ਵੱਖ ਵੱਖ ਕੈਟਾਗਿਰੀਆਂ ਵਿੱਚ ਗਾਇਕਾਂ, ਗੀਤਕਾਰਾਂ, ਮਿਊਜ਼ਿਕ ਨਿਰਦੇਸ਼ਕਾਂ ਅਤੇ ਵੀਡੀਓ ਡਾਇਰੈਕਟਰਾਂ ਨੂੰ ਵੱਖ ਵੱਖ ਕੈਟਾਗਿਰੀਆਂ ਵਿੱਚ ਨਾਮੀਨੇਟ ਕੀਤਾ ਜਾਵੇਗਾ ।

ਇਸ ਅਵਾਰਡ ਲਈ ਤੁਹਾਡੇ ਪਸੰਦ ਦੇ ਕਿਸ ਗਾਇਕ ਨੂੰ ਨਾਮੀਨੇਟ ਕੀਤਾ ਜਾਂਦਾ ਹੈ, ਇਸ ਦਾ ਖੁਲਾਸਾ ਸੁਨੰਦਾ ਸ਼ਰਮਾ ਕਰਨਗੇ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਕਰਟਨ ਰੇਜ਼ਰ ਵਿੱਚ ।ਸੋ ਦੇਖਣਾ ਨਾ ਭੁੱਲ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਕਰਟਨ ਰੇਜ਼ਰ ਦਿਨ ਸ਼ਨੀਵਾਰ, 3 ਅਕਤੂਬਰ, ਸ਼ਾਮ 7.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

You may also like