ਬਿੱਗ ਬੌਸ ਫੇਮ ਅੰਕਿਤ ਗੁਪਤਾ ਨੇ ਬਿਆਨ ਕੀਤਾ ਕਾਸਟਿੰਗ ਕਾਊਚ ਦਾ ਦਰਦ, ਕਿਹਾ ‘ਇੰਡਸਟਰੀ ‘ਚ ਟਿਕਣ ਦੇ ਲਈ ਮੈਨੂੰ….

ਬਿੱਗ ਬਿੱਗ ਬੌਸ (Bigg Boss) ਫੇਮ ਅੰਕਿਤ ਗੁਪਤਾ (Ankit Gupta)ਇਨ੍ਹੀਂ ਦਿਨੀਂ ਆਪਣੇ ਇੱਕ ਬਿਆਨ ਨੂੰ ਲੈ ਕੇ ਚਰਚਾ ‘ਚ ਹਨ । ਜਿਸ ‘ਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਲੈ ਕੇ ਹੋਏ ਕਾਸਟਿੰਗ ਕਾਊਚ ਦੇ ਦਰਦ ਨੂੰ ਬਿਆਨ ਕੀਤਾ ਹੈ ।

Written by  Shaminder   |  February 21st 2023 05:38 PM  |  Updated: February 21st 2023 05:38 PM

ਬਿੱਗ ਬੌਸ ਫੇਮ ਅੰਕਿਤ ਗੁਪਤਾ ਨੇ ਬਿਆਨ ਕੀਤਾ ਕਾਸਟਿੰਗ ਕਾਊਚ ਦਾ ਦਰਦ, ਕਿਹਾ ‘ਇੰਡਸਟਰੀ ‘ਚ ਟਿਕਣ ਦੇ ਲਈ ਮੈਨੂੰ….

ਬਿੱਗ ਬਿੱਗ ਬੌਸ (Bigg Boss) ਫੇਮ ਅੰਕਿਤ ਗੁਪਤਾ (Ankit Gupta)ਇਨ੍ਹੀਂ ਦਿਨੀਂ ਆਪਣੇ ਇੱਕ ਬਿਆਨ ਨੂੰ ਲੈ ਕੇ ਚਰਚਾ ‘ਚ ਹਨ । ਜਿਸ ‘ਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਲੈ ਕੇ ਹੋਏ ਕਾਸਟਿੰਗ ਕਾਊਚ ਦੇ ਦਰਦ ਨੂੰ ਬਿਆਨ ਕੀਤਾ ਹੈ । ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਇੰਡਸਟਰੀ ‘ਚ ਟਿਕੇ ਰਹਿਣ ਦੇ ਲਈ ਕੀ ਕੁਝ ਬਰਦਾਸ਼ਤ ਕਰਨਾ ਪਿਆ ਸੀ ।


ਹੋਰ ਪੜ੍ਹੋ : ਉਰਫੀ ਜਾਵੇਦ ਦੀ ਚੋਰੀ ਛਿਪੇ ਵੀਡੀਓ ਬਣਾ ਰਿਹਾ ਸੀ ਸ਼ਖਸ, ਅਦਾਕਾਰਾ ਨੇ ਫੋਨ ਖੋਹ ਕੇ ਕੀਤਾ ਇਹ ਕੰਮ, ਵੀਡੀਓ ਹੋ ਰਿਹਾ ਵਾਇਰਲ

'ਉਡਾਰੀਆਂ' ਫੇਮ ਇਸ ਅਦਾਕਾਰ ਨੇ ਕਾਸਟਿੰਗ ਕਾਊਚ ਦੇ ਦਰਦ ਨੂੰ ਬਿਆਨ ਕਰਦੇ ਹੋਏ ਦੱਸਿਆ  ਕਿ ਉਸ ਨੂੰ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਇਸ ਕਾਰਨ ਉਹ ਕਈ ਮਹੀਨੇ ਤੱਕ ਇਸ ਤੋਂ ਬਾਹਰ ਨਹੀਂ ਸਨ ਨਿਕਲ ਪਾਏ । 


ਹੋਰ ਪੜ੍ਹੋ :  ‘ਚੱਲ ਜਿੰਦੀਏ’ ਫ਼ਿਲਮ ਦਾ ਭਾਵੁਕ ਕਰ ਦੇਣ ਵਾਲਾ ਟੀਜ਼ਰ ਹੋਇਆ ਜਾਰੀ , ਗੁਰਪ੍ਰੀਤ ਘੁੱਗੀ ਦੀ ਲੁੱਕ ਨੇ ਸਭ ਨੂੰ ਕੀਤਾ ਹੈਰਾਨ

ਅੰਕਿਤ ਗੁਪਤਾ ਕਈ ਪ੍ਰੋਜੈਕਟ ‘ਚ ਆਉਣਗੇ ਨਜ਼ਰ 

ਉਡਾਰੀਆਂ ਫੇਮ ਅੰਕਿਤ ਗੁਪਤਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਹੁਣ ਤੱਕ ਉਹ ਕਈ ਪ੍ਰੋਜੈਕਟਸ ‘ਚ ਨਜ਼ਰ ਆ ਚੁੱਕੇ ਹਨ । ਜਲਦ ਹੀ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਸਕਦੇ ਹਨ । ਹੁਣ ਖ਼ਬਰਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਅੰਕਿਤ ਨੂੰ ‘ਡੰਕੀ’ ‘ਚ ਛੋਟੀ ਜਿਹੀ ਭੂਮਿਕਾ ਦੇ ਲਈ ਸੰਪਰਕ ਕੀਤਾ ਗਿਆ ਹੈ ।


ਇਹ ਫ਼ਿਲਮ ਕੈਨੇਡਾ ‘ਚ ਪੰਜਾਬੀਆਂ ਦੀ ਪਛਾਣ ਦੇ ਮੁੱਦੇ ਨੂੰ ਦਰਸਾਏਗੀ । ਅੰਕਿਤ ਦਾ ਕਹਿਣਾ ਹੈ ਕਿ ‘ਮੈਂ ਭੂਮਿਕਾ ਜਾਨਣ ਤੋਂ ਬਾਅਦ ਹੀ ਫੈਸਲਾ ਕਰ ਸਕਦਾ ਹਾਂ’। 

ਬਿੱਗ ਬੌਸ ਦਾ ਸਭ ਤੋਂ ਜ਼ਿਆਦਾ ਸੁਲਝਿਆ ਪ੍ਰਤੀਭਾਗੀ 

ਅੰਕਿਤ ਗੁਪਤਾ ਨੂੰ ਬਿੱਗ ਬੌਸ ਦਾ ਸਭ ਤੋਂ ਜ਼ਿਆਦਾ ਸੁਲਝਿਆ ਹੋਇਆ ਪ੍ਰਤੀਭਾਗੀ ਮੰਨਿਆ ਗਿਆ ਹੈ । ਉਹ ਹੋਰਨਾਂ ਪ੍ਰਤੀਭਾਗੀਆਂ ਵਾਂਗ ਝਗੜੇ ਤੋਂ ਦੂਰ ਹੀ ਰਹੇ ਹਨ, ਪਰ ਉਨ੍ਹਾਂ ਨੇ ਆਪਣੀ ਸੁਲਝੀ ਸ਼ਖਸੀਅਤ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।


- PTC PUNJABI

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network