ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਐਲਾਨ ਕਰ ਦਿੱਤੀ 'ਮੰਜੇ ਬਿਸਤਰੇ 3' ਦੀ ਰਿਲੀਜ਼ ਡੇਟ

ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਕੀਤਾ ਐਲਾਨ। ਜਾਣੋ ਕਿਸ ਦਿਨ 'ਮੰਜੇ ਬਿਸਤਰੇ 3' ਫ਼ਿਲਮ ਹੋਵੇਗੀ ਰਿਲੀਜ਼ ।

Written by  Lajwinder kaur   |  February 19th 2023 03:38 PM  |  Updated: February 19th 2023 03:49 PM

ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਐਲਾਨ ਕਰ ਦਿੱਤੀ 'ਮੰਜੇ ਬਿਸਤਰੇ 3' ਦੀ ਰਿਲੀਜ਼ ਡੇਟ

Gippy Grewal news: ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਬੈਕ ਟੂ ਬੈਕ ਆਪਣੀ ਆਉਣ ਵਾਲੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਨਾਲ ਹੀ ਆਪਣੀ ਨਵੇਂ ਫ਼ਿਲਮੀ ਪ੍ਰੋਜੈਕਟਸ ਦੀ ਘੋਸ਼ਣਾ ਵੀ ਕਰ ਰਹੇ ਹਨ। ਗਿੱਪੀ ਦੀ ਮੋਸਟ ਅਵੇਟੇਡ ਥ੍ਰੀਕਵਲ 'ਮੰਜੇ ਬਿਸਤਰੇ 3' ਦੀ ਰਿਲੀਜ਼ ਡੇਟ ਤੋਂ ਪਰਦਾ ਉੱਠ ਗਿਆ ਹੈ। 

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਦਿਖਾਈ ਧੀ ਮਾਲਤੀ ਦੀ ਪਿਆਰੀ ਜਿਹੀ ਝਲਕ, ਮਾਂ-ਧੀ ਦੀ ਕਿਊਟ ਸੈਲਫੀ 'ਤੇ ਪ੍ਰਸ਼ੰਸਕ ਲੁੱਟਾ ਰਹੇ ਨੇ ਖੂਬ ਪਿਆਰ

image source: Instagram

'ਮੰਜੇ ਬਿਸਤਰੇ-3' ਇਸ ਦਿਨ ਹੋਵੇਗੀ ਰਿਲੀਜ਼

ਗਿੱਪੀ ਗਰੇਵਾਲ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਮੋਸਟ ਅਵੇਟੇਡ ਫ਼ਿਲਮ ਮੰਜੇ ਬਿਸਤਰੇ-3 ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਇਹ ਫ਼ਿਲਮ 26 ਜੁਲਾਈ, 2024 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਸ਼ੂਟ ਵੀ ਜਲਦ ਸ਼ੁਰੂ ਹੋਣ ਵਾਲਾ ਹੈ। ਇਸ ਥ੍ਰੀਕੁਅਲ ਨੂੰ ਬਲਜੀਤ ਸਿੰਘ ਦਿਓ ਦੁਆਰਾ ਡਾਇਰੈਕਟ ਕੀਤਾ ਜਾਵੇਗਾ ਤੇ ਰਾਣਾ ਰਣਬੀਰ ਨੇ ਇਸ ਫ਼ਿਲਮ ਨੂੰ ਲਿਖਿਆ ਹੈ। 'ਮੰਜੇ ਬਿਸਤਰੇ 3' ਗਿੱਪੀ ਗਰੇਵਾਲ ਦੇ ਬੈਨਰ ਹੇਠ ਹੀ ਰਿਲੀਜ਼ ਹੋਵੇਗੀ।

ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐਨ ਸ਼ਰਮਾ, ਰਘਵੀਰ ਬੋਲੀ, ਮਲਕੀਤ ਰੌਣੀ, ਸਰਦਾਰ ਸੋਹੀ, ਅਨੀਤਾ ਦੇਵਗਨ, ਹੌਬੀ ਧਾਲੀਵਾਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਬਨਿੰਦਰ ਬੰਨੀ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਪਰ ਅਜੇ ਤੱਕ ਇਸ ਫ਼ਿਲਮ ਦੀ ਲੀਡ ਅਦਾਕਾਰਾ ਦੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।


image source: Instagram

ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇਹ ਫ਼ਿਲਮ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।


image source: Instagram- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network