Mitran Da Naa Chalda: ਗਿੱਪੀ ਗਰੇਵਾਲ ਤੇ ਤਾਨੀਆ ਦੀ ਫ਼ਿਲਮ ਤੋਂ ਗੀਤ 'ਢੋਲਾ' ਹੋਇਆ ਰਿਲੀਜ਼, ਰਾਹਤ ਫਤਿਹ ਅਲੀ ਖ਼ਾਨ ਦੀ ਆਵਾਜ਼ 'ਚ ਸਰੋਤਿਆਂ ਨੂੰ ਪਸੰਦ ਆ ਰਿਹਾ ਗੀਤ

ਗਿੱਪੀ ਗਰੇਵਾਲ ਤੇ ਤਾਨੀਆ ਦੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਇੱਕ ਹੋਰ ਗੀਤ ਰਿਲੀਜ਼ ਹੋ ਗਿਆ ਹੈ। ਇਹ ਗੀਤ ਦਾ ਸਿਰਲੇਖ ਹੈ 'ਢੋਲਾ'। ਦਰਸ਼ਕ ਮਸ਼ਹੂਰ ਬਾਲੀਵੁੱਡ ਗਾਇਕ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ ਗਾਏ ਗਏ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

Written by  Pushp Raj   |  February 17th 2023 07:09 PM  |  Updated: February 17th 2023 07:09 PM

Mitran Da Naa Chalda: ਗਿੱਪੀ ਗਰੇਵਾਲ ਤੇ ਤਾਨੀਆ ਦੀ ਫ਼ਿਲਮ ਤੋਂ ਗੀਤ 'ਢੋਲਾ' ਹੋਇਆ ਰਿਲੀਜ਼, ਰਾਹਤ ਫਤਿਹ ਅਲੀ ਖ਼ਾਨ ਦੀ ਆਵਾਜ਼ 'ਚ ਸਰੋਤਿਆਂ ਨੂੰ ਪਸੰਦ ਆ ਰਿਹਾ ਗੀਤ

Mitran Da Naa Chalda Song Dhola: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਇਸ ਫ਼ਿਲਮ ਦਾ ਦੂਜਾ ਗੀਤ 'ਢੋਲਾ' ਵੀ ਰਿਲੀਜ਼ ਹੋ ਗਿਆ ਹੈ। ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫ਼ਿਲਮ 'ਚ ਗਿੱਪੀ ਤੇ ਤਾਨੀਆ ਇਕੱਠੇ ਕੰਮ ਕਰਨ ਜਾ ਰਹੇ ਹਨ। ਇਹ ਫ਼ਿਲਮ 8 ਮਾਰਚ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹੀ ਫ਼ਿਲਮ ਦਾ ਟ੍ਰੇਲਰ ਤੇ ਇਸ ਦੇ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੇ ਹਨ। ਹੁਣ ਇਸ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋ ਗਿਆ ਹੈ।

ਆਖਰੀ ਵਾਰ ਪੰਕਜ ਬੱਤਰਾ ਅਤੇ ਰਾਹਤ ਫਤਿਹ ਅਲੀ ਖਾਨ ਨੇ ਸਹਿਯੋਗ ਕੀਤਾ, ਸਦਾਬਹਾਰ ਮਨਭਾਉਂਦੇ ਗੀਤ 'ਮੈਂ ਤੈਨੂੰ ਸਮਝਾਵਾਂ ਕੀ', ਜਿਸ ਨਾਲ ਦੁਨੀਆ ਇੱਕ ਹੋਰ ਰੂਹਾਨੀ ਥਾਂ ਬਣ ਗਈ। 13 ਸਾਲਾਂ ਬਾਅਦ ਇਹ ਨਿਰਦੇਸ਼ਕ-ਗਾਇਕ ਜੋੜੀ, ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਦੀ ਅਗਲੀ ਫਿਲਮ "ਮਿੱਤਰਾਂ ਦਾ ਨਾਂ ਚੱਲਦਾ" ਦੇ ਇੱਕ ਹੋਰ ਰੋਮਾਂਟਿਕ ਗੀਤ 'ਢੋਲਾ' ਲਈ ਇਕੱਠੇ ਹੋਏ ਹਨ। ਇਸ ਗੀਤ 'ਚ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਨਵੀਂ ਜੋੜੀ ਸਿਲਵਰ ਸਕ੍ਰੀਨ 'ਤੇ ਨਜ਼ਰ ਆ ਰਹੀ ਹੈ।

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਜੈਮ ਟਿਊਨਜ਼ ਪੰਜਾਬੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਦਾ ਸੰਗੀਤ ਜੇ ਕੇ ਉਰਫ ਜੱਸੀ ਕਾਤਿਆਲ ਦੁਆਰਾ ਦਿੱਤਾ ਗਿਆ ਹੈ, ਇਸ ਦੇ ਬੋਲ ਰਿੱਕੀ ਖਾਨ ਦੁਆਰਾ ਲਿਖੇ ਗਏ ਹਨ। ਇਸ ਗੀਤ 'ਚ ਗਿੱਪੀ ਤੇ ਤਾਨੀਆ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗਿੱਪੀ ਇਸ ਗਾਣੇ ਵਿੱਚ ਤਾਨੀਆ ਦੇ ਖਿਆਲਾਂ 'ਚ ਗੁਆਚੇ ਨਜ਼ਰ ਆਉਂਦੇ ਹਨ। ਇਹ ਗਾਣਾ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। 

ਦੱਸ ਦਈਏ ਕਿ ਇਸ ਗੀਤ ਨੂੰ ਕਰਨ ਬਾਰੇ ਰਾਹਤ ਫਤਿਹ ਅਲੀ ਖਾਨ ਨੇ ਕਿਹਾ, "ਮੈਂ 'ਢੋਲਾ' ਲਈ ਪੰਕਜ ਬੱਤਰਾ ਨਾਲ ਮੁੜ ਜੁੜ ਕੇ ਖੁਸ਼ ਹਾਂ।" ਸ਼ਾਰਿਕ ਪਟੇਲ, ਸੀਬੀਓ, ਜ਼ੀ ਸਟੂਡੀਓਜ਼ ਨੇ ਅੱਗੇ ਕਿਹਾ, 'ਢੋਲਾ' ਇੱਕ ਰੂਹ ਨੂੰ ਹਿਲਾ ਦੇਣ ਵਾਲਾ ਗੀਤ ਹੈ ਜੋ 13 ਸਾਲਾਂ ਬਾਅਦ ਰਾਹਤ ਫਤਿਹ ਅਲੀ ਖਾਨ ਅਤੇ ਪੰਕਜ ਬੱਤਰਾ ਦੀ ਚਮਕ ਨੂੰ ਵਾਪਸ ਲਿਆਇਆ ਹੈ। ਅਸੀਂ ਦੁਨੀਆ ਭਰ ਦੇ ਸਾਰੇ ਸੰਗੀਤ-ਪ੍ਰੇਮੀਆਂ ਨੂੰ ਇਹ ਪਿਆਰ ਭਰਿਆਂ ਗੀਤ ਸਮਰਪਿਤ ਕਰਕੇ ਬਹੁਤ ਖੁਸ਼ ਹਾਂ।  ."

ਫ਼ਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ ਕਿ ਰਾਹਤ ਫਤਿਹ ਅਲੀ ਖਾਨ ਦਾ ਜਾਦੂ ਸਾਡੇ ਨਵੇਂ ਗੀਤ 'ਢੋਲਾ' ਨਾਲ ਦੁਨੀਆ ਭਰ ਦੇ ਸੰਗੀਤ-ਪ੍ਰੇਮੀਆਂ ਨੂੰ ਲੁਭਾਉਣ ਲਈ ਤਿਆਰ ਹੈ। ਰਾਹਤ ਫਤਿਹ ਅਲੀ ਖਾਨ ਨਾਲ ਜੁੜਨਾ ਹਮੇਸ਼ਾ ਖੁਸ਼ੀ ਦੀ

ਦੱਸ ਦਈਏ ਕਿ ਫ਼ਿਲਮ 'ਮਿੱਤਰਾਂ ਦਾ ਨਾਂ ਚੱਲਦਾ' 8 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਬੇਹੱਦ ਸੰਵੇਦਨਸ਼ੀਲ ਸਮਾਜਿਕ ਮੁੱਦੇ ਨੂੰ ਪੇਸ਼ ਕਰਦੀ ਹੈ। ਇਸ ਫ਼ਿਲਮ ਦੀ ਕਹਾਣੀ 4 ਕੁੜੀਆਂ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਦੂਰ ਦੂਰ ਤੋਂ ਆਪੋ ਆਪਣੇ ਘਰ ਛੱਡ ਕੇ ਬਾਹਰ ਨੌਕਰੀ ਕਰਨ ਲਈ ਆਈਆਂ ਹਨ, ਪਰ ਇੱਥੇ ਮਰਦ ਪ੍ਰਧਾਨ ਸਮਾਜ ਵਿੱਚ ਉਨ੍ਹਾਂ ਨੂੰ ਆਪਣੀ ਥਾਂ ਬਨਾਉਣ ਲਈ ਕਿਸ ਤਰ੍ਹਾਂ ਦਾ ਸੰਘਰਸ਼ ਕਰਨਾ ਪੈਂਦਾ ਹੈ ਅਤੇ ਇਸ ਦਾ ਕੀ ਨਤੀਜਾ ਨਿਕਲਦਾ ਹੈ। ਇਹ ਦਰਸ਼ਕ ਫ਼ਿਲਮ ਦੇਖ ਕੇ ਜਾਣ ਸਕਣਗੇ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network