ਸਾਰਾ ਅਲੀ ਖ਼ਾਨ ਦੀ ਦਾੜ੍ਹੀ ਵਾਲੀ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕ ਅਦਾਕਾਰਾ ਦਾ ਰੂਪ ਵੇਖ ਹੋਏ ਹੈਰਾਨ

ਇਸ ਤਸਵੀਰ ‘ਚ ਸਾਰਾ ਅਲੀ ਖ਼ਾਨ ਕੁੜੀ ਤੋਂ ਮੁੰਡਾ ਬਣ ਚੁੱਕੀ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸ ਦੀ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ ।

Written by  Shaminder   |  March 01st 2023 06:15 PM  |  Updated: March 01st 2023 06:15 PM

ਸਾਰਾ ਅਲੀ ਖ਼ਾਨ ਦੀ ਦਾੜ੍ਹੀ ਵਾਲੀ ਤਸਵੀਰ ਹੋਈ ਵਾਇਰਲ, ਪ੍ਰਸ਼ੰਸਕ ਅਦਾਕਾਰਾ ਦਾ ਰੂਪ ਵੇਖ ਹੋਏ ਹੈਰਾਨ

ਸਾਰਾ ਅਲੀ ਖ਼ਾਨ (Sara Ali khan) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਵਲੌਗ ਦੇ ਰਾਹੀਂ ਦਰਸ਼ਕਾਂ ‘ਚ ਹਾਜ਼ਰੀ ਲਵਾਉਂਦੇ ਰਹਿੰਦੇ ਹਨ । ਹੁਣ ਉਨ੍ਹਾਂ ਦੀ ਇੱਕ ਤਸਵੀਰ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ । ਜੀ ਹਾਂ ਇਸ ਤਸਵੀਰ ‘ਚ ਸਾਰਾ ਅਲੀ ਖ਼ਾਨ ਕੁੜੀ ਤੋਂ ਮੁੰਡਾ ਬਣ ਚੁੱਕੀ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸ ਦੀ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ । 


ਹੋਰ ਪੜ੍ਹੋ : ਸ਼ੈਰੀ ਮਾਨ ਨੇ ਮੁੜ ਤੋਂ ਪਰਮੀਸ਼ ਵਰਮਾ ‘ਤੇ ਸਾਧਿਆ ਨਿਸ਼ਾਨਾ, ਵੀਡੀਓ ਕੀਤਾ ਸਾਂਝਾ

ਸਾਰਾ ਅਲੀ ਖ਼ਾਨ ਨੇ ਬੀਤੇ ਦਿਨ ਵੀ ਸਾਂਝਾ ਕੀਤਾ 

ਬੀਤੇ ਦਿਨ ਵੀ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਹਾਈ ਹੀਲ ਦੇ ਨਾਲ ਵਾਕ ਕਰਦੀ ਹੋਈ ਨਜ਼ਰ ਆਈ ਸੀ। ਉਸ ਦੇ ਦੋਸਤ ਵੀ ਉਸ ਨਾਲ ਨਜ਼ਰ ਆਏ ਸਨ ।


ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਕਰਨਜੀ ਸਿੰਘ ਗਾਬਾ ਪਹਿਲਾ ਅਫਗਾਨੀ ਸਿੱਖ ਦਸਤਾਰਧਾਰੀ ਮਾਡਲ ਬਣਿਆ

ਦਰਅਸਲ ਇਸ ਤਸਵੀਰ ਨੂੰ ਅਦਾਕਾਰਾ ਨੇ ਮਜ਼ਾਕੀਆ ਅੰਦਾਜ਼ ‘ਚ ਫ਼ਿਲਮ ਮੇਕਰ ਹੋਮੀ ਅਦਜਾਨੀਆ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤੀ ਹੈ । ਜਿਸ ਤੋਂ ਬਾਅਦ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ । 


ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਬਿਕਨੀ ਪਹਿਨ ਕੇ ਪੂਲ ‘ਚ ਬੈਠੀ ਹੋਈ ਹੈ । ਜਿਸ ‘ਚ ਸਾਰਾ ਅਲੀ ਖ਼ਾਨ ਦੇ ਚਿਹਰੇ ‘ਤੇ ਦਾੜ੍ਹੀ ਨਜ਼ਰ ਆ ਰਹੀ ਹੈ।ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਅਤੇ ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਦਿਖਾਈ ਦੇਵੇਗੀ । 


ਫੈਟ ਤੋਂ ਹੋਈ ਫਿੱਟ 

ਕੋਈ ਸਮਾਂ ਸੀ ਜਦੋਂ ਅਦਾਕਾਰਾ ਬੇਡੌਲ ਅਤੇ ਮੋਟੀ ਦਿਖਾਈ ਦਿੰਦੀ ਸੀ, ਪਰ ਫ਼ਿਲਮਾਂ ‘ਚ ਆਉਣ ਦੇ ਲਈ ਉਸ ਨੇ ਜਿੰਮ ‘ਚ ਖੂਬ ਪਸੀਨਾ ਵਹਾਇਆ ਅਤੇ ਖੁਦ ਨੂੰ ਸ਼ੇਪ ‘ਚ ਲੈ ਕੇ ਆਈ । 
 


- PTC PUNJABI

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network