ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਦੇ ਦੂਜੇ ਜਨਮਦਿਨ ‘ਤੇ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਪ੍ਰਸ਼ੰਸਕਾਂ ਨੇ ਦਿੱਤੀ ਵਧਾਈ

ਮਾਂ ਬੱਚਿਆਂ ਦੀ ਪਹਿਲੀ ਗੁਰੂ ਹੁੰਦੀ ਹੈ, ਕਿਉਂਕਿ ਉਹ ਨਾਂ ਸਿਰਫ ਉਸ ਨੂੰ ਬੋਲਣਾ, ਤੁਰਨਾ ਸਿਖਾਉਂਦੀ ਹੈ, ਬਲਕਿ ਮਾਂ ਦੀ ਰਹਿਨੁਮਾਈ ‘ਚ ਬੱਚਾ ਜ਼ਿੰਦਗੀ ਦੇ ਹਰ ਮੁਸ਼ਕਿਲ ਪੈਂਡੇ ਨੂੰ ਆਸਾਨੀ ਦੇ ਨਾਲ ਪਾਰ ਕਰ ਲੈਂਦਾ ਹੈ । ਅੱਜ ਗਾਇਕਾ ਹਰਸ਼ਦੀਪ ਕੌਰ ਦੇ ਬੇਟੇ ਦਾ ਦੂਜਾ ਜਨਮ ਦਿਨ ਹੈ ।

Written by  Shaminder   |  March 02nd 2023 12:48 PM  |  Updated: March 02nd 2023 12:48 PM

ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਦੇ ਦੂਜੇ ਜਨਮਦਿਨ ‘ਤੇ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਪ੍ਰਸ਼ੰਸਕਾਂ ਨੇ ਦਿੱਤੀ ਵਧਾਈ

 ਮਾਂ ਅਤੇ ਪੁੱਤਰ ਦਾ ਰਿਸ਼ਤਾ ਬੜਾ ਹੀ ਪਿਆਰਾ ਹੁੰਦਾ ਹੈ । ਆਖਿਆ ਵੀ ਜਾਂਦਾ ਹੈ ‘ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ’।ਮਾਂ ਆਪਣੇ ਪੁੱਤਰ ਤੋਂ ਬਲਿਹਾਰ ਜਾਂਦੀ ਹੈ ।ਮਾਂ ਬੱਚਿਆਂ ਦੀ ਪਹਿਲੀ ਗੁਰੂ ਹੁੰਦੀ ਹੈ, ਕਿਉਂਕਿ ਉਹ ਨਾਂ ਸਿਰਫ ਉਸ ਨੂੰ ਬੋਲਣਾ, ਤੁਰਨਾ ਸਿਖਾਉਂਦੀ ਹੈ, ਬਲਕਿ ਮਾਂ ਦੀ ਰਹਿਨੁਮਾਈ ‘ਚ ਬੱਚਾ ਜ਼ਿੰਦਗੀ ਦੇ ਹਰ ਮੁਸ਼ਕਿਲ ਪੈਂਡੇ ਨੂੰ ਆਸਾਨੀ ਦੇ ਨਾਲ ਪਾਰ ਕਰ ਲੈਂਦਾ ਹੈ । ਅੱਜ ਗਾਇਕਾ ਹਰਸ਼ਦੀਪ ਕੌਰ (Harshdeep Kaur) ਦੇ ਬੇਟੇ (Son)ਦਾ ਦੂਜਾ ਜਨਮ ਦਿਨ (Birthday)ਹੈ । ਹੋਰ ਪੜ੍ਹੋ :  ਜਸਬੀਰ ਜੱਸੀ ਪਹੁੰਚੇ ਆਪਣੇ ਨਾਨਕੇ ਪਿੰਡ, ਆਪਣੀ ਵੱਡੀ ਮਾਮੀ ਜੀ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਹਰਸ਼ਦੀਪ ਦੇ ਬੇਟੇ ਦਾ ਅੱਜ ਦੂਜਾ ਜਨਮ ਦਿਨ 

ਗਾਇਕਾ ਹਰਸ਼ਦੀਪ ਕੌਰ ਦੇ ਪੁੱੱਤਰ ਦਾ ਅੱਜ ਦੂਜਾ ਜਨਮ ਦਿਨ ਹੈ । ਉਸ ਦਾ ਪੁੱਤਰ ਹੁਨਰ ਦੋ ਸਾਲ ਦਾ ਹੋ ਗਿਆ ਹੈ । ਇਸ ਮੌਕੇ ‘ਤੇ ਗਾਇਕਾ ਨੇ ਬਹੁਤ ਹੀ ਕਿਊਟ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਆਪਣੇ ਪੁੱਤਰ ਦੇ ਲਈ ਲਿਖਿਆ ਹੈ ।


ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ਸਾਰੀ ਦੁਨੀਆਂ ਤੇਰੇ ਲਈ ਦੁਖੀ ਹੈ ਪੁੱਤ, ਸਭ ਦੀਆਂ ਬਦ-ਦੁਆਵਾਂ ਦੁਸ਼ਮਣਾਂ ਦੀਆਂ ਜੜ੍ਹਾਂ ਪੁੱਟ ਦੇਣਗੀਆਂ

‘ਮੇਰੇ ਵੰਡਰ ਬੁਆਏ ਨੂੰ ਜਨਮ ਦਿਨ ਮੁਬਾਰਕ! ਜਦੋਂ ਵੀ ਤੁਸੀਂ ਮੰਮਾ…ਹੈਪੀ ਹੋ ਜਾਓ…ਕਹਿੰਦੇ ਹੋ ਤਾਂ ਤੁਸੀਂ ਮੇਰੇ ਦਿਲ ਅਤੇ ਅੱਖਾਂ ਨੂੰ ਹੰਝੂਆਂ ਦੇ ਨਾਲ ਭਰ ਦਿੰਦੇ ਹੋ । ਮੰਮੀ ਹਮੇਸ਼ਾ ਖੁਸ਼ ਰਹੇਗੀ, ਮੇਰਾ ਪਿਆਰ..ਕਿਉਂਕਿ ਉਸ ਦੇ ਕੋਲ ਤੂੰ ਹੈ।ਤੁਸੀਂ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੋ ।ਤੁਸੀਂ ਆਪਣੇ ‘ਹੁਨਰ’ ਦੇ ਨਾਲ ਮੁਸਕਰਾਹਟ ਫੈਲਾਉਂਦੇ ਰਹੋ। ਰੱਬ ਤੈਨੂੰ ਖੁਸ਼ ਰੱਖੇ’। 


ਹਰਸ਼ਦੀਪ ਨੇ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ 

ਹਰਸ਼ਦੀਪ ਕੌਰ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉੱਥੇ ਹੀ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । 
- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network