'ਬੈਸਟ ਡੈਬਿਊ' ਦੀ ਟਰਾਫੀ ਨੂੰ ਹੱਥਾਂ 'ਚ ਲੈ ਕੇ ਭਾਵੁਕ ਹੋਏ ਹਰਦੀਪ ਗਰੇਵਾਲ, ਪੋਸਟ ਪਾ ਕੇ ਫੈਨਜ਼ ਦਾ ਕੀਤਾ ਧੰਨਵਾਦ

written by Lajwinder kaur | December 11, 2022 06:58pm

PTC Punjabi Film Awards 2022: ਹਰਦੀਪ ਗਰੇਵਾਲ ਪੰਜਾਬੀ ਗਾਇਕੀ ਵਿੱਚ ਆਪਣੇ ਪ੍ਰੇਰਣਾ ਨਾਲ ਲਬਰੇਜ਼ ਗੀਤਾਂ ਕਰਕੇ ਜਾਣੇ ਜਾਂਦੇ ਹਨ। ਆਪਣੇ ਗੀਤਾਂ ਕਰਕੇ ਵੱਖਰੀ ਪਛਾਣ ਰੱਖਣ ਵਾਲੇ ਹਰਦੀਪ ਗਰੇਵਾਲ ਨੇ ਪਿਛਲੇ ਸਾਲ ਫ਼ਿਲਮੀ ਦੁਨੀਆ ‘ਚ ਆਪਣਾ ਕਦਮ ਰੱਖਿਆ ਸੀ। ਉਨ੍ਹਾਂ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ। ਇਸ ਪਿਆਰ ਦੇ ਚੱਲਦੇ ਹਰਦੀਪ ਗਰੇਵਾਲ ਨੂੰ ਹੁਣ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022 ਦੇ ਨਾਲ ਸਨਮਾਨਿਤ ਕੀਤਾ ਗਿਆ।

ਹੋਰ ਪੜ੍ਹੋ : ਆਲੀਆ ਭੱਟ ਨੇ ਬਾਥਰੂਮ ਤੋਂ ਸ਼ੇਅਰ ਕਰ ਦਿੱਤੀਆਂ ਆਪਣੀਆਂ ਨਵੀਆਂ ਤਸਵੀਰਾਂ, ਫੈਨਜ਼ ਤੇ ਕਲਾਕਾਰ ਦੇ ਰਹੇ ਨੇ ਅਜਿਹੀਆਂ ਪ੍ਰਤੀਕਿਰਿਆ

image source: Instagram

ਹਰਦੀਪ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2022 ਦੀ ‘Best Debut’ (Male) ਵਾਲੀ ਟਰਾਫੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਪ੍ਰਸ਼ੰਸਕਾਂ ਅਤੇ ਪੀਟੀਸੀ ਪੰਜਾਬੀ ਦਾ ਧੰਨਵਾਦ ਕਰਦੇ ਹੋਏ ਖ਼ਾਸ ਸੁਨੇਹਾ ਲਿਖਿਆ ਹੈ।

hardeep grewal tunka tunka movie new song rakh honsla released image source: Instagram

ਉਨ੍ਹਾਂ ਨੇ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Best actor “debut” for movie “Tunka Tunka”…ਵੈਸੇ ਤਾਂ ਦਰਸ਼ਕਾਂ ਦੀਆਂ ਤਾੜੀਆਂ ਤੇ ਸ਼ਲਾਘਾ ਸਭ ਤੋਂ ਵੱਡਾ ਅਵਾਰਡ ਹੁੰਦਾ ਕਿਸੇ ਐਕਟਰ ਲਈ ਪਰ ਫਿਰ ਵੀ ਧੰਨਵਾਦ so much @ptcpunjabi for this award..ਰੱਬ ਦੀ ਮਿਹਰ ਨਾਲ ਹੋਰ ਮਿਹਨਤ ਕਰਕੇ ਹੋਰ ਵਧੀਆ ਫ਼ਿਲਮ ਤੁਹਾਡੇ ਲਈ ਲੈਕੇ ਅਵਾਂਗੇ...ਤੇ ਮੁਬਾਰਕਾਂ ਮੇਰੀ ਟੀਮ ਨੂੰ ਜਿਨ੍ਹਾਂ ਦੇ ਬਿਨ੍ਹਾਂ ਇਹ ਸੰਭਵ ਨਹੀਂ ਹੋਣਾ ਸੀ’, ਉਨ੍ਹਾਂ ਨੇ ਨਾਲ ਹੀ ਆਪਣੀ ਟੀਮ ਨੂੰ ਵੀ ਟੈਗ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਹਰਦੀਪ ਗਰੇਵਾਲ ਨੂੰ ਵਧਾਈਆਂ ਦੇ ਰਹੇ ਹਨ।

image source: Instagram

You may also like