ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ 'ਚ ਨਵਾਂ ਸ਼ਬਦ 4 ਅਗਸਤ ਨੂੰ ਹੋਵੇਗਾ ਰਿਲੀਜ਼ 

Written by  Shaminder   |  July 31st 2019 01:53 PM  |  Updated: July 31st 2019 01:53 PM

ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ 'ਚ ਨਵਾਂ ਸ਼ਬਦ 4 ਅਗਸਤ ਨੂੰ ਹੋਵੇਗਾ ਰਿਲੀਜ਼ 

ਭਾਈ ਅੰਮ੍ਰਿਤਪਾਲ ਸਿੰਘ ਜੀ ਜਲੰਧਰ ਵਾਲਿਆਂ ਦੀ ਆਵਾਜ਼ 'ਚ ਨਵਾਂ ਸ਼ਬਦ 'ਗੁਰ ਨਾਨਕ ਕੀ ਵਡਿਆਈ'  4 ਅਗਸਤ ਨੂੰ ਪੀਟੀਸੀ ਰਿਕਾਰਡਜ਼ 'ਤੇ ਇਸ ਸ਼ਬਦ ਦਾ ਵਰਲਡ ਪ੍ਰੀਮੀਅਰ  ਹੋਣ ਜਾ ਰਿਹਾ ਹੈ । ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ 'ਤੇ ਵੀ ਵੇਖਿਆ ਜਾ ਸਕਦਾ ਹੈ । ਇਸ ਤੋਂ ਪਹਿਲਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ਕਈ ਸ਼ਬਦ ਰਿਲੀਜ਼ ਹੋ ਚੁੱਕੇ ਹਨ ਅਤੇ ਹੁਣ ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਇਸ ਸ਼ਬਦ ਦਾ ਆਨੰਦ ਉਠਾ ਸਕਦੀਆਂ ਹਨ ।

ਹੋਰ ਵੇਖੋ :ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ ‘ਚ ਨਵਾਂ ਸ਼ਬਦ ਰਿਲੀਜ਼

https://www.facebook.com/PTCRecords/photos/a.1874082982686579/2590511827710354/?type=1&theater

ਪੀਟੀਸੀ ਰਿਕਾਰਡਜ਼ ਵੱਲੋਂ ਸੰਗਤਾਂ ਨੂੰ ਸ਼ਬਦ ਗੁਰਬਾਣੀ ਦੇ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸ਼ਬਦ ਨੂੰ ਤੁਸੀਂ ਚਾਰ ਅਗਸਤ ਨੂੰ ਸਰਵਣ ਕਰ ਸਕਦੇ ਹੋ ।ਪੀਟੀਸੀ ਰਿਕਾਰਡਜ਼ 'ਤੇ ਸ਼ਬਦ ਗੁਰਬਾਣੀ ਦੇ ਨਾਲ-ਨਾਲ ਨਵੇਂ ਗੀਤ ਵੀ ਰਿਲੀਜ਼ ਕੀਤੇ ਜਾ ਰਹੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਂਗਾਰਾ ਮਿਲਦਾ ਰਿਹਾ ਹੈ । ਤੁਸੀਂ ਵੀ ਸੁਣਨਾ ਚਾਹੁੰਦੇ ਹੋ ਨਵੇਂ ਨਵੇਂ ਗੀਤ ਅਤੇ ਸਰਵਣ ਕਰਨਾ ਚਾਹੁੰਦੇ ਹੋ ਸ਼ਬਦ ਗੁਰਬਾਣੀ  ਅਤੇ ਜਾਨਣਾ ਚਾਹੁੰਦੇ ਹੋ ਮਨੋਰੰਜਨ ਜਗਤ ਨਾਲ ਸਬੰਧਤ ਕੋਈ ਵੀ ਜਾਣਕਾਰੀ ਅਤੇ ਅਪਡੇਟਸ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ  ,ਵਿਸ਼ਵ ਦਾ ਨੰਬਰ 1 ਪੰਜਾਬੀ ਚੈਨਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network