ਜੱਦੀ ਸਰਦਾਰ ਫ਼ਿਲਮ ਦੇ ਗੀਤ ‘ਸੁਖੀ ਵੱਸ ਜਾਣਾ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

Written by  Shaminder   |  September 05th 2019 11:05 AM  |  Updated: September 05th 2019 11:05 AM

ਜੱਦੀ ਸਰਦਾਰ ਫ਼ਿਲਮ ਦੇ ਗੀਤ ‘ਸੁਖੀ ਵੱਸ ਜਾਣਾ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

ਜੱਦੀ ਸਰਦਾਰ ਫ਼ਿਲਮ ਦੇ ਗੀਤ ‘ਸੁਖੀ ਵੱਸ ਜਾਣਾ’ ਦਾ ਪੀਟੀਸੀ ਪੰਜਾਬੀ ‘ਤੇ ਵਰਲਡ ਪ੍ਰੀਮੀਅਰ ਹੋਣ ਜਾ ਰਿਹਾ ਹੈ । ਇਸ ਗੀਤ ਨੂੰ ਤੁਸੀਂ 6 ਸਤੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਦੇਸੀ ਰੂਟਜ਼ ਨੇ ।ਇਸ ਗੀਤ ਨੂੰ ਤੁਸੀਂ ਸਵੇਰੇ 10 ਵਜੇ ਤੋਂ ਵੇਖ ਸਕਦੇ ਹੋ । ਇਸ ਗੀਤ ਨੂੰ ਸਾਵਨ ਰੂਪੋਵਾਲੀ ਅਤੇ ਸਿੱਪੀ ਗਿੱਲ ‘ਤੇ ਫ਼ਿਲਮਾਇਆ ਗਿਆ ਹੈ ਅਤੇ ਗੀਤ ਨੂੰ ਆਪਣੀ ਆਵਾਜ਼ ਨਾਲ ਖ਼ੁਦ ਸਿੱਪੀ ਗਿੱਲ ਨੇ ਹੀ ਸ਼ਿੰਗਾਰਿਆ ਹੈ ।

ਹੋਰ ਵੇਖੋ:ਇਸ ਵਾਰ ‘ਪੀਟੀਸੀ ਸ਼ੋਅਕੇਸ’ ਵਿੱਚ ਮਿਲੋ ‘ਜੱਦੀ ਸਰਦਾਰਾਂ’ ਨੂੰ

jaddi sardar song sukhi vas jana

jaddi sardar song sukhi vas janaਜੱਦੀ ਸਰਦਾਰ ਅਜਿਹੀ ਫ਼ਿਲਮ ਹੈ ਜਿਸ ‘ਚ ਪੇਂਡੂ ਪੰਜਾਬ ਦੇ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ। ਜਿਸਦੀ ਪਹਿਲੀ ਝਲਕ ਟਰੇਲਰ ਦੇ ਰੂਪ ਚ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ।

jaddi sardar के लिए इमेज परिणाम

ਟਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ, ਫ਼ਿਲਮ ਦੋ ਸਕੇ ਭਰਾਵਾਂ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਪਰ ਕੁਝ ਗਲਤਫ਼ਹਿਮੀਆਂ ਦੇ ਚੱਲਦੇ ਦੋਵਾਂ ਭਰਵਾਂ ਦੇ ਰਿਸ਼ਤੇ ‘ਚ ਕੜਵਾਹਟ ਇੰਨੀ ਵੱਧ ਜਾਂਦੀ ਹੈ, ਜਿਸਦੇ ਚੱਲਦੇ ਦੋਵੇਂ ਪਰਿਵਾਰ ‘ਚ ਸ਼ਰੀਕੇਬਾਜ਼ੀ ਸ਼ੁਰੂ ਹੋ ਜਾਂਦੀ ਹੈ।

jaddi sardar के लिए इमेज परिणाम

ਪਿੰਡਾਂ ਦੇ ਪਰਿਵਾਰਾਂ ‘ਚ ਚੱਲਦੀ ਸ਼ਰੀਕੇਬਾਜ਼ੀ ਨੂੰ ਬਿਆਨ ਕਰਦੀ ਇਹ ਫ਼ਿਲਮ ਬਹੁਤ ਜਲਦ  ਰਿਲੀਜ਼ ਹੋ ਜਾਵੇਗੀ। ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਟਰੇਲਰ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network