ਪੁਖਰਾਜ ਭੱਲਾ ਨੇ ਦੀਸ਼ੂ ਸਿੱਧੂ ਨੂੰ ਸੌਂਪੀਆਂ ਘਰ ਦੀਆਂ ‘ਚਾਬੀਆਂ’, ਵੇਖੋ ਵੀਡੀਓ

written by Shaminder | January 14, 2022

ਪੁਖਰਾਜ ਭੱਲਾ (Pukhraj Bhalla) ਦਾ ਨਵਾਂ ਗੀਤ ‘ਚਾਬੀਆਂ’ (Chaabiyan)  ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪੁਖਰਾਜ ਭੱਲਾ ਨੇ ਆਵਾਜ਼ ਦਿੱਤੀ ਹੈ ਜਦੋਂਕਿ ਗੀਤ ਦੇ ਬੋਲ ਕਰਨ ਸੰਧਾਵਾਲੀਆ ਨੇ ਲਿਖੇ ਹਨ । ਮਿਊਜ਼ਿਕ ਜੇਟੀ ਬੀਟਸ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ‘ਚ ਪੁਖਰਾਜ ਨੇ ਆਪਣੇ ਵਿਆਹ ਦਾ ਵੀਡੀਓ ਇਸਤੇਮਾਲ ਕੀਤਾ ਹੈ ਅਤੇ ਗੀਤ ‘ਚ ਵਿਆਹ ਤੋਂ ਬਾਅਦ ਦੇ ਸੀਨ ਨੂੰ ਬਿਆਨ ਕੀਤਾ ਹੈ ਕਿ ਜਦੋਂ ਘਰ ਦੀ ਨੂੰਹ ਆ ਜਾਂਦੀ ਹੈ ਤਾਂ ਉਹ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਂਭ ਲੈਂਦੀ ਹੈ ।

pukhraj bhalla image From pukhraj Bhalla Song

ਹੋਰ ਪੜ੍ਹੋ : ਇਮਿਊਨਿਟੀ ਵਧਾਉਣ ਦੇ ਲਈ ਇਨ੍ਹਾਂ ਫ਼ਲਾਂ ਦਾ ਕਰੋ ਸੇਵਨ

ਇਸ ਗੀਤ ਦੀ ਫੀਚਰਿੰਗ ‘ਚ ਪੁਖਰਾਜ ਭੱਲਾ, ਉਸ ਦੀ ਪਤਨੀ ਦੀਸ਼ੂ ਸਿੱਧੂ , ਜਸਵਿੰਦਰ ਭੱਲਾ ‘ਤੇ ਉਨ੍ਹਾਂ ਦੀ ਪਤਨੀ ਨਜ਼ਰ ਆ ਰਹੇ ਹਨ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

jaswinder bhalla,, image From Pukhraj Bhalla song

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੁਖਰਾਜ ਭੱਲਾ ਦੀ ਫ਼ਿਲਮ ‘ਹੇਟਰਜ਼’ ਦਾ ਟ੍ਰੇਲਰ ਵੀ ਸਾਹਮਣੇ ਆਇਆ ਸੀ ਜੋ ਕਿ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਜਸਵਿੰਦਰ ਭੱਲਾ ਦੇ ਪੁੱਤਰ ਉਨ੍ਹਾਂ ਦੇ ਨਕਸ਼ੇ –ਕਦਮ ‘ਤੇ ਚੱਲਦੇ ਹੋਏ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰ ਰਿਹਾ ਹੈ । ਇਸ ਤੋਂ ਇਲਾਵਾ ਪੁਖਰਾਜ ਭੱਲਾ ਦੀ ‘ਯਾਰ ਜਿਗਰੀ ਕਸੂਤੀ ਡਿਗਰੀ’ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ । ਜਿਸ ਦੇ ਕਈ ਭਾਗ ਉਹ ਕੱਢ ਚੁੱਕੇ ਹਨ ।

 

View this post on Instagram

 

A post shared by Pukhraj Bhalla (@pukhrajbhalla)

You may also like