ਇਸ ਹਫਤੇ ਦੇਖੋ ‘Punjab De Superchef’ ਸੀਜ਼ਨ-6 ਦੇ ਨਵੇਂ ਐਪੀਸੋਡ ‘ਚ ਕੀ ਲਵੀਸ਼ ਸ਼ਰਮਾ ਆਪਣੀ ਡਿਸ਼ ਦੇ ਨਾਲ ਜਿੱਤ ਪਾਵੇਗਾ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ

written by Lajwinder kaur | April 07, 2021 05:06pm

ਪੀਟੀਸੀ ਨੈੱਟਵੈਰਕ ਪੰਜਾਬੀਆਂ ਦੇ ਹੁਨਰ ਨੂੰ ਆਪਣੇ ਮਾਧਿਆ ਦੇ ਰਾਹੀਂ ਜੱਗ ਜ਼ਾਹਿਰ ਕਰਦਾ ਹੈ। ਬੈਕ ਟੂ ਬੈਕ ਰਿਆਲਟੀ ਸ਼ੋਅਜ਼ ਤੋਂ ਬਾਅਦ ‘Punjab De Superchef’ ਸੀਜ਼ਨ-6 ਦਾ ਵੀ ਆਗਾਜ਼ ਹੋ ਚੁੱਕਿਆ ਹੈ।  ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਖਾਣਾ ਬਨਾਉਣ ਦੇ ਸ਼ੁਕੀਨਾਂ ਵਾਸਤੇ ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛੁਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ । ਪੰਜਾਬ ਦੇ ਸੁਪਰਸ਼ੈੱਫ ਸੀਜ਼ਨ-6 ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਜੱਜ ਕਰ ਰਹੇ ਨੇ।

image ptc show punjab da superchef season 6

ਹੋਰ ਪੜ੍ਹੋ : ਗਾਇਕ ਜੌਰਡਨ ਸੰਧੂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਨਵੇਂ ਗੀਤ ‘Do Vaari Jatt’ ਦਾ ਪੋਸਟਰ, ਗੀਤ ‘ਚ ਬਾਲੀਵੁੱਡ ਐਕਟਰੈੱਸ ਜ਼ਰੀਨ ਖ਼ਾਨ ਆਵੇਗੀ ਨਜ਼ਰ

image1

ਸੋ ਇਸ ਵਾਰ ਦੇ ਨਵੇਂ ਐਪੀਸੋਡ ‘ਚ ਕੀ Lovish Sharma ਆਪਣੇ ਸਟਾਈਲਿਸ਼ Lotus Stem Cheese Lollypop in Coconut Curry With Stuffed Kulcha ਦੇ  ਨਾਲ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਉਣਗੇ  । ਇਹ ਸ਼ੋਅ ਦਾ ਟੈਲੀਕਾਸਟ ਹਰ ਸ਼ੁੱਕਰਵਾਰ ਹੁੰਦਾ ਹੈ।

dish image punjab super chef

ਸੋ ਦੇਖਣਾ ਨਾ ਭੁੱਲਣਾ 9 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼ਾਮੀਂ 8.00 ਵਜੇ ਸਿਰਫ ਪੀਟੀਸੀ ਪੰਜਾਬੀ ਉੱਤੇ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ ਨੇ ਵੱਧ-ਚੜ ਕੇ ਇਸ ਸ਼ੋਅ ‘ਚ  ਭਾਗ ਲਿਆ ਹੈ। ਇਸ ਸ਼ੋਅ ਨੂੰ ਦਰਸ਼ਕ ਪੀਟੀਸੀ ਪਲੇਅ ਐਪ ਉੱਤੇ ਵੀ ਦੇਖ ਸਕਦੇ ਨੇ।

 

 

View this post on Instagram

 

A post shared by PTC Punjabi (@ptc.network)

You may also like