ਸੜਕ ‘ਤੇ ਤੜਫ ਰਹੀਆਂ ਸਨ ਮਾਂ ਧੀ, ਕਿਸੇ ਨੇ ਨਾ ਲਈ ਸਾਰ, ਪੰਜਾਬ ਪੁਲਿਸ ਦਾ ਜਵਾਨ ਗੋਲਡੀ ਬਣਿਆ ਮਸੀਹਾ
ਪੰਜਾਬ ਪੁਲਿਸ ਦਾ ਜਵਾਨ ਗੋਲਡੀ ਜੋ ਇਨਸਾਨੀਅਤ ਦੀ ਲਗਾਤਾਰ ਸੇਵਾ ਕਰ ਰਿਹਾ ਹੈ । ਦੀਨ ਦੁਖੀਆਂ ਦੀ ਮਦਦ ਕਰਨਾ, ਲੋੜਵੰਦਾਂ ਤੱਕ ਲੋੜੀਂਦਾ ਸਮਾਨ ਪਹੁੰਚਾਉਣਾ ਇਹ ਸੇਵਾ ਕਰ ਰਿਹਾ ਗੋਲਡੀ । ਜੀ ਹਾਂ ਪੰਜਾਬ ਪੁਲਿਸ ਦੇ ਇਸ ਜਵਾਨ ਨੇ ਲੋਕਾਂ ਦੀ ਮਦਦ ਦਾ ਬੀੜਾ ਚੁੱਕਿਆ ਹੈ ਅਤੇ ਉਹ ਹਰ ਕਿਸੇ ਦੀ ਮਦਦ ਲਈ ਅੱਗੇ ਆ ਰਿਹਾ ਹੈ । ਬੀਤੇ ਦਿਨ ਵੀ ਗੋਲਡੀ ਨੇ ਇੱਕ ਹਾਦਸੇ ਦੀਆਂ ਸ਼ਿਕਾਰ ਹੋਈਆਂ ਮਾਵਾਂ ਧੀਆਂ ਦੀ ਉਸ ਵੇਲੇ ਮਦਦ ਕੀਤੀ ਜਦੋਂ ਕੋਈ ਵੀ ਦੋਵਾਂ ਦੇ ਨੇੜੇ ਨਹੀਂ ਗਿਆ ।
https://www.facebook.com/goldyppldh/videos/761636704640061
ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਮਾਵਾਂ ਧੀਆਂ ਦੀ ਮਦਦ ਲਈ ਇਹ ਪੁਲਿਸ ਦਾ ਜਵਾਨ ਮਸੀਹਾ ਬਣ ਕੇ ਸਾਹਮਣੇ ਆਇਆ ਅਤੇ ਤੁਰੰਤ ਦੋਵਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ । ਜਿਸ ਤੋਂ ਬਾਅਦ ਹਰ ਪਾਸੇ ਪੰਜਾਬ ਪੁਲਿਸ ਦੇ ਇਸ ਜਵਾਨ ਤੇ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਇਸ ਜਵਾਨ ਦੇ ਜਜ਼ਬੇ ਨੂੂੰ ਸਲਾਮ ਕੀਤਾ ਜਾ ਰਿਹਾ ਹੈ । ਗੋਲਡੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ ਅਤੇ ਉਸ ਦੀ ਸੇਵਾ ਦੇ ਇਸ ਜਜ਼ਬੇ ਦੀ ਸ਼ਲਾਘਾ ਕਰ ਰਹੇ ਹਨ।