ਪੰਜਾਬੀ ਅਦਾਕਾਰ ਜਗਜੀਤ ਸੰਧੂ ਕਰਵਾਉਣ ਜਾ ਰਹੇ ਵਿਆਹ, ਪਰਮੀਸ਼ ਵਰਮਾ ਨੇ ਸ਼ੇਅਰ ਕੀਤੀ ਤਸਵੀਰ

Written by  Shaminder   |  February 11th 2022 01:08 PM  |  Updated: February 11th 2022 01:14 PM

ਪੰਜਾਬੀ ਅਦਾਕਾਰ ਜਗਜੀਤ ਸੰਧੂ ਕਰਵਾਉਣ ਜਾ ਰਹੇ ਵਿਆਹ, ਪਰਮੀਸ਼ ਵਰਮਾ ਨੇ ਸ਼ੇਅਰ ਕੀਤੀ ਤਸਵੀਰ

ਪੰਜਾਬੀ ਇੰਡਸਟਰੀ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵਿਆਹ ਕਰਵਾ ਰਹੇ ਹਨ । ਕੁਝ ਦਿਨ ਪਹਿਲਾਂ ਹੀ ਗਾਇਕ ਜੌਰਡਨ ਸੰਧੂ ਵਿਆਹ ਦੇ ਬੰਧਨ 'ਚ ਬੱਝੇ ਹਨ ਜਿਸ ਤੋਂ ਬਾਅਦ ਗਾਇਕ ਕੋਰਾਲਾ ਮਾਨ ਦੇ ਵਿਆਹ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ । ਇਸ ਤੋਂ ਬਾਅਦ ਇਸ ਸੂਚੀ 'ਚ ਇੱਕ ਨਾਮ ਹੋਰ ਜੁੜਨ ਜਾ ਰਿਹਾ ਹੈ ਉਹ ਹੈ ਅਦਾਕਾਰ ਜਗਜੀਤ ਸੰਧੂ (Jagjeet sandhu) ਦਾ ।ਜੋ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ ।

ਹੋਰ ਪੜ੍ਹੋ : ਭਾਰਤੀ ਸਿੰਘ ਨੂੰ ਆਈ ਆਪਣੇ ਸੰਘਰਸ਼ ਦੇ ਦਿਨਾਂ ਦੀ ਯਾਦ, ਭਾਵੁਕ ਹੋਈ ਭਾਰਤੀ, ਵੀਡੀਓ ਵਾਇਰਲ

ਇਸ ਦੇ ਨਾਲ ਹੀ ਜਗਜੀਤ ਸੰਧੂ ਆਪਣੇ ਕੁਝ ਨਜ਼ਦੀਕੀ ਦੋਸਤਾਂ ਨੂੰ ਏਨੀਂ ਦਿਨੀਂ ਆਪਣੇ ਵਿਆਹ ਦੇ ਕਾਰਡ ਵੀ ਵੰਡ ਰਿਹਾ ਹੈ । ਜਗਜੀਤ ਸੰਧੂ ਹਾਲ ਹੀ 'ਚ ਪਰਮੀਸ਼ ਵਰਮਾ ਨੂੰ ਵੀ ਆਪਣੇ ਵਿਆਹ ਦਾ ਕਾਰਡ ਦੇਣ ਗਏ ਸੀ । ਜਿਸ ਦੀ ਤਸਵੀਰ ਵੀ ਪਰਮੀਸ਼ ਵਰਮਾ ਨੇ ਸਾਂਝੀ ਕੀਤੀ ਹੈ ।ਜਗਜੀਤ ਨੇ ਇੱਕ ਫੁੱਲਾਂ ਵਾਲਾ ਬਰਤਨ ਵੀ ਦਿੱਤਾ ਹੈ ਜਿਸ ਵਿੱਚ ਉਸਨੇ ਲਿਖਿਆ ਹੈ, 'ਮੈਨੂੰ ਬਰਬਾਦ ਹੋਣ ਤੋਂ ਬਚਾਓ'।ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਸੰਧੂ ਜਲਦੀ ਹੀ 'ਨੋ ਮੋਰ ਬੈਚਲਰਜ਼' ਦੀ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰੇਗਾ।

P parmish verma shared pic image From instagram

ਲਾੜੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਆਹ ਦੀ ਤਰੀਕ ਦਾ ਵੀ ਹਾਲੇ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਕਿਸ ਦਿਨ ਜਗਜੀਤ ਸੰਧੂ ਵਿਆਹ ਕਰਵਾਉਣ ਜਾ ਰਹੇ ਹਨ । ਇਸ ਦੇ ਨਾਲ ਹੀ ਇਸ ਗੱਲ ਤੋਂ ਵੀ ਪਰਦਾ ਨਹੀਂ ਹਟਿਆ ਕਿ ਉਸ ਦੀ ਦੁਲਹਨ ਫਿਲਮ ਇੰਡਸਟਰੀ ਚੋਂ ਹੈ ਜਾਂ ਫਿਰ ਕਿਤੇ ਬਾਹਰੋਂ । ਦੱਸ ਦਈਏ ਕਿ ਇਸ ਤੋਂ ਪਹਿਲਾਂ ਜਗਜੀਤ ਸੰਧੂ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਹੁਣ ਆਪਣੇ ਨਵੇਂ ਘਰ ਤੋਂ ਬਾਅਦ ਅਦਾਕਾਰ ਜਲਦ ਹੀ ਲਾੜਾ ਬਣਨ ਜਾ ਰਿਹਾ ਹੈ।ਜਗਜੀਤ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦਾ ਹਿੱਸਾ ਵੀ ਰਹਿ ਚੁੱਕੇ ਹਨ । ਪਾਤਾਲ ਲੋਕ 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਸੁਫਨਾ ਫ਼ਿਲਮ 'ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network