ਪੰਜ ਤੱਤਾਂ 'ਚ ਵਿਲੀਨ ਹੋਈ ਪੰਜਾਬੀ ਅਦਾਕਾਰਾ ਦਲਜੀਤ ਕੌਰ, ਅੰਤਿਮ ਵਿਦਾਈ ਦੀਆਂ ਸਾਹਮਣੇ ਆਈਆਂ ਤਸਵੀਰਾਂ

written by Lajwinder kaur | November 17, 2022 03:54pm

Daljit Kaur cremated: ਵੀਰਵਾਰ ਦੀ ਸਵੇਰ ਆਪਣੇ ਨਾਲ ਇੱਕ ਦੁਖਦਾਇਕ ਖਬਰ ਨਾਲ ਲੈ ਕੇ ਆਈ। ਪੰਜਾਬੀ ਫ਼ਿਲਮ ਇੰਡਸਟਰੀ ਦੀ ਸੁਪਰ ਸਟਾਰ ਰਹੀ ਅਦਾਕਾਰਾ ਦਲਜੀਤ ਕੌਰ ਦੇ ਦਿਹਾਂਤ ਦੀ ਖਬਰ ਨੇ ਹਰ ਇੱਕ ਦੀ ਅੱਖ ਨੂੰ ਨਮ ਕਰ ਦਿੱਤਾ। ਉਨ੍ਹਾਂ 69 ਸਾਲ ਦੀ ਉਮਰ 'ਚ ਅੱਜ ਸਵੇਰੇ ਆਖ਼ਰੀ ਸਾਹ ਲਿਆ।

ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਦੀ ਰਹਿਣ ਵਾਲੀ ਸੀ, ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਦਲਜੀਤ ਕੌਰ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਫ਼ਿਲਮ ਜਗਤ 'ਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਭੁੱਬਾਂ ਮਾਰ ਕੇ ਰੋ ਰਿਹਾ ਸੀ। ਦਲਜੀਤ ਕੌਰ ਨੂੰ ਮੁੱਖ ਅਗਨੀ ਉਨ੍ਹਾਂ ਦੇ ਭਤੀਜੇ ਨੇ ਦਿੱਤੀ। ਸੋਸ਼ਲ ਮੀਡੀਆ ਉੱਤੇ ਕਈ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਅਦਾਕਾਰਾ ਦਲਜੀਤ ਕੌਰ ਦੀ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਹੋਰ ਪੜ੍ਹੋ: ਕਰਨ ਜੌਹਰ ਨੇ ਦੱਸੀ ਵਿਆਹ ਨਾ ਕਰਨ ਦੀ ਵਜ੍ਹਾ, ਜਾਣੋ ਕਿਹੜੀ ਬਿਮਾਰੀ ਦਾ ਰਹੇ ਨੇ ਸ਼ਿਕਾਰ

ਆਪਣੇ ਜ਼ਮਾਨੇ 'ਚ ਪੰਜਾਬੀ ਫ਼ਿਲਮਾਂ ਦੀ 'ਹੇਮਾ ਮਾਲਿਨੀ' ਵਜੋਂ ਮਸ਼ਹੂਰ ਰਹੀ ਦਿਲਜੀਤ ਕੌਰ ਨੇ 10 ਤੋਂ ਜ਼ਿਆਦਾ ਹਿੰਦੀ ਤੇ 70 ਤੋਂ ਜ਼ਿਆਦਾ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਸੀ। ਉਹ ਪਿਛਲੇ ਕਈ ਸਾਲਾਂ ਤੋਂ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਬਿਮਾਰ ਸਨ।

daljit kaur

ਸਾਲ 1976 'ਚ ਉਨ੍ਹਾਂ ਦੀ ਪਹਿਲੀ ਫ਼ਿਲਮ 'ਦਾਜ' ਰਿਲੀਜ਼ ਹੋਈ ਸੀ। ਉਨ੍ਹਾਂ ਨੇ 'ਪੁੱਤ ਜੱਟਾਂ ਦੇ', 'ਮਾਮਲਾ ਗੜਬੜ ਹੈ', 'ਕੀ ਬਨੂੰ ਦੁਨੀਆ ਦਾ', 'ਸਰਪੰਚ' ਅਤੇ 'ਪਟੋਲਾ' ਵਰਗੀਆਂ ਕਈ ਸੁਪਰਹਿੱਟ ਪੰਜਾਬੀ ਫ਼ਿਲਮਾਂ 'ਚ ਮੁੱਖ ਭੂਮਿਕਾ ਨਿਭਾਈ ਸੀ।

Daljit kaur death

ਦੱਸਣਯੋਗ ਹੈ ਕਿ ਦਲਜੀਤ ਕੌਰ ਦੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ। ਸਾਲ 2013 'ਚ ਉਹ ਪੰਜਾਬੀ ਫ਼ਿਲਮ ‘Singh vs Kaur’ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।

You may also like