ਮਸ਼ਹੂਰ ਪੰਜਾਬੀ ਗਾਇਕ ਅਤੇ ਭੰਗੜਾ ਸਟਾਰ ਬਲਵਿੰਦਰ ਸਫਰੀ ਦੀ ਮੌਤ ‘ਤੇ ਨਿਰਮਲ ਸਿੱਧੂ, ਲਹਿੰਬਰ ਹੁਸੈਨਪੁਰੀ ਤੋਂ ਲੈ ਕੇ ਪੰਜਾਬੀ ਸੰਗੀਤ ਜਗਤ ਦੇ ਕਈ ਨਾਮੀ ਕਲਾਕਾਰਾਂ ਨੇ ਪੋਸਟ ਪਾ ਕੇ ਜਤਾਇਆ ਦੁੱਖ

written by Lajwinder kaur | July 26, 2022

ਪੰਜਾਬੀ ਸੰਗੀਤ ਪ੍ਰੇਮੀਆਂ ਲਈ ਬਹੁਤ ਦੁੱਖ ਭਰੀ ਖਬਰ ਹੈ ਕਿ ਇੰਟਰਨੈਸ਼ਨਲ ਸੁਰੀਲੇ ਪੰਜਾਬੀ ਗਾਇਕ ਬਲਵਿੰਦਰ ਸਫਰੀ ਆਪਣੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਪੰਜਾਬੀ ਸੰਗੀਤ ਜਗਤ ‘ਚ ਸੋਗ ਦੀ ਲਹਿਰ ਛਾ ਗਈ ਹੈ। ਕਲਾਕਾਰ ਪੋਸਟ ਪਾ ਕੇ ਬਲਵਿੰਦਰ ਸਫਰੀ  ਦੀ ਮੌਤ ਉੱਤੇ ਦੁੱਖ ਜਤਾ ਰਹੇ ਹਨ।

ਹੋਰ ਪੜ੍ਹੋ : ਰਣਵੀਰ ਸਿੰਘ ਨੂੰ ਬਿਨ੍ਹਾਂ ਕੱਪੜਿਆਂ ਵਾਲੀਆਂ ਤਸਵੀਰਾਂ ਨੂੰ ਸ਼ੇਅਰ ਕਰਨਾ ਪਿਆ ਭਾਰੀ, ਮੁੰਬਈ 'ਚ ਦਰਜ ਹੋਈ ‘FIR’

ਗਾਇਕ ਨਿਰਮਲ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਲਵਿੰਦਰ ਸਫਰੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਬਹੁਤ ਹੀ ਦੁਖਦਾਇਕ ਖਬਰ Legendary Uk Artist Balwinder Safri Is No More RIP’।

Lehmber Hussainpuri

ਲਹਿੰਬਰ ਹੁਸੈਨਪੁਰੀ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਆਪਣੀ ਬਲਵਿੰਦਰ ਸਫਰੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਸਤਿ ਸ੍ਰੀ ਅਕਾਲ ਆਪ ਸਭ ਨੂੰ ਜੀ...ਅੱਜ ਸਾਡਾ ਵੱਡਾ ਭਰਾ ਇੰਨਰਨੈਸ਼ਨਲ ਗਾਇਕ ਜਨਾਬ ਬਲਵਿੰਦਰ ਸਫਰੀ ਜੀ ਯੂਕੇ, ਜੋ ਕਿ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਇਹ ਦੁੱਖ ਦੀ ਖਬਰ ਸੁਣ ਕੇ ਦਿਲ ਨੂੰ ਬਹੁਤ ਤਕਲੀਫ ਹੋਈ ਪ੍ਰਮਾਤਮਾ ਅਪਣੇ  ਚਰਨਾ ‘ਚ ਨਿਵਾਸ ਬਖਸ਼ਣ।

 

safri death

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਭਾਜੀ ਬਲਵਿੰਦਰ ਸਫਰੀ ਜੀ ਗਾਇਕੀ ਦੇ ਨਾਲ ਨਾਲ ਬਹੁਤ ਸੂਝਵਾਨ, ਚੰਗੇ ਤੇ ਮਿਲਣਸਾਰ ਇਨਸਾਨ ਸੀ, ਜਦ ਵੀ ਮੈਂ ਉਹਨਾਂ ਨੂੰ ਮਿਲਣਾ ਉਹਨਾਂ ਹਮੇਸ਼ਾਂ ਮੇਰੀ ਤਰੱਕੀ ਦੀ ਕਾਮਨਾ ਕਰਨੀ...ਉਹਨਾਂ ਦੀ ਘਾਟ ਸਾਡੀ ਮਿਊਜ਼ਿਕ ਇੰਡਸਟਰੀ ਨੂੰ ਹਮੇਸ਼ਾ ਰਹੇਗੀ’। ਇਸ ਪੋਸਟ ਉੱਤੇ ਵੀ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਹਨ।

ਮੰਗੀ ਮਾਹਲ ਨੇ ਵੀ ਪੋਸਟ ਪਾਉਂਦੇ ਹੋਏ ਕਿਹਾ – ‘ਅੱਜ ਬਹੁਤ ਹੀ ਦੁਖਦਾਈ ਖ਼ਬਰ ਹੈ, ਸਾਡੇ ਬਹੁਤ ਹੀ ਮਹਾਨ ਪੰਜਾਬੀ ਗਾਇਕ ਅਤੇ ਭਰਾ ਬਲਵਿੰਦਰ ਸਫਰੀ ਦੁਨੀਆ ਤੋਂ ਚਲੇ ਗਏ ਹਨ’ ।

ਇਸ ਤੋਂ ਇਲਾਵਾ ਡਾ. ਜ਼ਿਊਸ, ਜੱਸੀ ਸਿੱਧੂ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੁੱਖ ਜਤਾਇਆ ਹੈ। ਬਲਵਿੰਦਰ ਸਫਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਸਨ। ਦੱਸ ਦਈਏ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਬਲਵਿੰਦਰ ਸਫਰੀ ਦੇ ਪ੍ਰਸਿੱਧ ਗੀਤਾਂ 'ਚ 'ਰਾਹੇ-ਰਾਹੇ ਜਾਣ ਵਾਲੀਏ', ‘ਨੀ ਤੂੰ ਏ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’, 'ਚੰਨ ਮੇਰੇ ਮੱਖਣਾ', 'ਭੰਗੜਾ ਤਾਂ ਪੈਂਦਾ' ਆਦਿ ਸ਼ਾਮਿਲ ਹਨ। ‘ਅੰਬਰਾਂ ਤੋਂ ਆਈ ਹੋਈ ਹੂਰ’ ਉਹਨਾਂ ਦਾ ਸਭ ਤੋਂ ਹਿੱਟ ਗੀਤ ਹੈ ।

 

View this post on Instagram

 

A post shared by Dr Zeus (@drzeusworld)

 

View this post on Instagram

 

A post shared by Dr Zeus (@drzeusworld)

 

 

You may also like