ਪੰਜਾਬੀ ਫ਼ਿਲਮ ਡਾਇਰੈਕਟਰ ਸੁੱਖਦੀਪ ਸੁੱਖੀ ਦਾ ਦਿਹਾਂਤ, ਹੋਏ ਸੀ ਸੜਕ ਹਾਦਸੇ ‘ਚ ਗੰਭੀਰ ਜ਼ਖਮੀ

written by Lajwinder kaur | November 25, 2022 10:40am

Film director and RJ Sukhdeep Singh Sukhi passes away: ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮਨੋਰੰਜਨ ਜਗਤ ਚ ਸੋਗ ਦੀ ਲਹਿਰ ਛਾਈ ਹੋਈ ਹੈ। ਫ਼ਿਲਮ ਡਾਇਰੈਕਟਰ ਸੁੱਖਦੀਪ ਸਿੰਘ ਸੁੱਖੀ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਸੁੱਖੀ ਬੀਤੇ ਦਿਨ ਸੜਕ ਹਾਦਸੇ ‘ਚ ਗੰਭੀਰ ਜ਼ਖਮੀ ਹੋ ਗਏ ਸੀ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਚੱਲ ਰਹੇ ਸਨ। ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

ਹੋਰ ਪੜ੍ਹੋ: ਅਦਾਕਾਰਾ ਸਿੰਮੀ ਚਾਹਲ ਨੇ ਟਰੈਂਡਿੰਗ ਮਿਊਜ਼ਿਕ ‘ਤੇ ਬਿਖੇਰੀਆਂ ਆਪਣੀ ਖ਼ੂਬਸੂਰਤ ਅਦਾਵਾਂ, ਦੇਖੋ ਇਹ ਰੀਲ

director sukhdeep sukhi death image source: facebook

ਸੁੱਖਦੀਪ ਸੁੱਖੀ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਸਾਰੇ ਪੰਜਾਬੀ ਗੀਤਾਂ ਤੇ ਸ਼ਾਰਟ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਸੁੱਖਦੀਪ ਸਿੰਘ ਸੁੱਖੀ ਵਲੋਂ ਡਾਇਰੈਕਟ ਕੀਤਾ ਆਖਰੀ ਗੀਤ ‘ਮਿਸਯੂਜ਼’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ।

sukhdeep sukhi image image source: facebook

ਦੱਸ ਦੇਈਏ ਕਿ ਸੁੱਖਦੀਪ ਸੁੱਖੀ ਦੇ ਮਾਤਾ ਦਾ ਅਗਸਤ ’ਚ ਦਿਹਾਂਤ ਹੋਇਆ ਸੀ । ਅਜੇ ਉਹ ਇਸ ਦੁੱਖ ਤੋਂ ਉਭਰੇ ਵੀ ਨਹੀਂ ਸਨ ਕਿ ਅਕਤੂਬਰ ਮਹੀਨੇ ਵਿੱਚ ਪਿਤਾ ਵੀ ਅਕਾਲ ਚਲਾਣਾ ਕਰ ਗਏ ਸਨ। ਮਾਤਾ-ਪਿਤਾ ਦੇ ਵਿਛੋੜੇ ਨੇ ਸੁੱਖਦੀਪ ਸੁੱਖੀ ਨੂੰ ਤੋੜਕੇ ਰੱਖ ਦਿੱਤਾ ਸੀ। ਜਿਸ ਕਾਰਨ ਉਹ ਦੁਖੀ ਰਹਿੰਦੇ ਸਨ। ਨਿਰਦੇਸ਼ਕ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ, ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਬਹੁਤ ਵੱਡਾ ਸਦਮਾ ਦੇ ਗਿਆ ਹੈ।

inside image of director sukhdeep sukhi image source: facebook

ਫ਼ਿਲਮ ਨਿਰਦੇਸ਼ਕ ਸੁੱਖਦੀਪ ਸੁੱਖੀ ਦੀ ਗੱਲ ਕਰੀਏ ਤਾਂ ਉਸ ਨੇ ਇੱਕ ਰੇਡੀਓ ਜੌਕੀ ਵਜੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਅਤੇ ਇੱਕ ਪ੍ਰਤਿਭਾਸ਼ਾਲੀ ਅਦਾਕਾਰ ਵੀ ਸੀ। ਸੁੱਖਦੀਪ ਸੁੱਖੀ ਨੇ ਸਾਲ 2018 ਵਿੱਚ 'ਇਸ਼ਕ ਨਾ ਹੋਵੇ ਰੱਬਾ' ਵਰਗੀਆਂ ਕੁਝ ਮਸ਼ਹੂਰ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਗੀਤਾਂ ਦਾ ਨਿਰਦੇਰਸ਼ਨ ਵੀ ਕੀਤਾ ਸੀ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਸਾਥੀ ਕਲਾਕਾਰ ਪੋਸਟ ਦੁੱਖ ਜਤਾ ਰਹੇ ਹਨ।

 

You may also like