ਸਹਾਇਕ ਫ਼ਿਲਮ ਨਿਰਦੇਸ਼ਕ ਬਲਦੇਵ ਸਿੰਘ ਘੁੰਮਣ ਦਾ 30 ਸਾਲ ਦੀ ਉਮਰ ‘ਚ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਨ ਬਿਮਾਰ

written by Shaminder | September 10, 2020

ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜੋ ਕਿ ਚੀਫ ਅਸਿਟੈਂਟ ਡਾਇਰੈਕਟਰ ਬਲਦੇਵ ਘੁੰਮਣ ਦੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਲਿਖਿਆ ਕਿ ‘ਬਹੁਤ ਹੀ ਪਿਆਰਾ ਇਨਸਾਨ ਬਲਦੇਵ ਸਿੰਘ ਘੁੰਮਣ ਜੋ ਕਿ ਸਾਡੀਆਂ ਕਈ ਫ਼ਿਲਮਾਂ ਦਾ ਚੀਫ ਅਸਿਟੈਂਟ ਡਾਇਰੈਕਟਰ ਰਿਹਾ ਹੈ ਅੱਜ ਸਦੀਵੀ ਵਿਛੋੜਾ ਦੇ ਗਿਆ ।ਦਿਲ ਬਹੁਤ ਦੁਖੀ ਹੈ, ਘੁੰਮਣ ਤੇਰਾ ਚਿਹਰਾ ਕਦੇ ਨਹੀਂ ਭੁੱਲਣਾ ਪਿਆਰਿਆ’ । ਦੱਸ ਦਈਏ ਕਿ ਬਲਦੇਵ ਘੁੰਮਣ ਨੇ ਕਈ ਫ਼ਿਲਮਾਂ ਬਣਾਈਆਂ ਹਨ ਅਤੇ ਬਤੌਰ ਚੀਫ ਅਸਿਟੈਂਟ ਡਾਇਰੈਕਟਰ ਉਨ੍ਹਾਂ ਨੇ ਕੰਮ ਕੀਤਾ ਹੈ ।

ਸਹਾਇਕ ਨਿਰਦੇਸ਼ਕ ਬਲਦੇਵ ਘੁੰਮਣ ਦਾ ਬੁੱਧਵਾਰ ਨੂੰ ਤਕਰੀਬਨ 30 ਕੁ ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਮੂਲ ਰੂਪ 'ਚ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸਿਕੰਦਰਪੁਰ ਦਾ ਜੰਮਪਲ ਬਲਦੇਵ ਕੁਝ ਸਮਾਂ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਸਮਾਣਾ 'ਚ ਰਹਿਣ ਲੱਗ ਪਿਆ ਸੀ।
ਕੁਝ ਸਮਾਂ ਪਟਿਆਲਾ ਦੇ ਹਸਪਤਾਲ 'ਚ ਦਾਖ਼ਲ ਰਹਿਣ ਉਪਰੰਤ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਆਖ਼ਰੀ ਸਾਹ ਲਏ। ਉਸ ਨੇ 'ਸੈਲਿਊਟ','ਰੇਡੂਆ' 'ਇਸ਼ਕਾ', '15 ਲੱਖ ਕਦੋਂ ਆਊਗਾ', 'ਕਿੱਟੀ ਪਾਰਟੀ' ਤੇ 'ਦਿਲ ਹੋਣਾ ਚਾਹੀਦਾ ਜਵਾਨ' ਜਿਹੀਆਂ ਫਿਲਮਾਂ 'ਚ ਬਤੌਰ ਮੁੱਖ ਸਹਾਇਕ ਨਿਰਦੇਸ਼ਕ ਕੰਮ ਕੀਤਾ। ਉਸ ਨੇ 'ਰੇਡੂਆ' ਜਿਹੀ ਯਾਦਗਾਰੀ ਫਿਲਮ ਦੀ ਪਟਕਥਾ ਵੀ ਲਿਖੀ।
 
View this post on Instagram
 

If u can't find a way create one.

A post shared by Baldev Ghuman (@ghuman.baldev) on

ਉਪਾਸਨਾ ਸਿੰਘ ਵੱਲੋਂ ਨਿਰਦੇਸ਼ਤ 'ਯਾਰਾਂ ਦੀਆਂ ਪੌਂ ਬਾਰਾਂ' ਉਸ ਦੀ ਆਖ਼ਰੀ ਫਿਲਮ ਸੀ, ਜੋ ਹਾਲੇ ਰਿਲੀਜ਼ ਨਹੀਂ ਹੋ ਸਕੀ। ਹਾਲੇ ਉਹ ਕਈ ਫਿਲਮਾਂ ਲਈ ਤਿਆਰੀ ਕਰ ਰਿਹਾ ਸੀ। ਉਸ ਨੂੰ ਨਵ ਬਾਜਵਾ, ਰਵਿੰਦਰ ਗਰੇਵਾਲ, ਸੁਖਦੇਵ ਬਰਨਾਲਾ, ਮਲਕੀਤ ਰੌਣੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਰਾਣਾ ਰਣਬੀਰ, ਉਪਾਸਨਾ ਸਿੰਘ, ਕਾਇਨਾਤ ਅਰੋੜਾ, ਅਨੀਤਾ ਦੇਵਗਨ, ਸ਼ਵਿੰਦਰ ਮਾਹਲ, ਬੀਐੱਨ ਸ਼ਰਮਾ ਜਿਹੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਸਾਲ ਉਸ ਨੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਗੀਤ ਦਾ ਨਿਰਦੇਸ਼ਨ ਕੀਤਾ ਸੀ। ਪੰਜਾਬੀ ਸਿਨੇਮਾ ਦੇ ਪ੍ਰਤਿਭਾਸ਼ੀਲ ਨੌਜਵਾਨ ਦੀ ਮੌਤ 'ਤੇ ਪਾਲੀਵੁੱਡ 'ਚ ਸ਼ੋਕ ਦੀ ਲਹਿਰ ਹੈ। ਪੰਜਾਬੀ ਸਿਨੇਮਾ ਨਾਲ ਜੁੜੀਆਂ ਸਾਰੀਆਂ ਹਸਤੀਆਂ ਨੇ ਉਸ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ।

0 Comments
0

You may also like