ਪੰਜਾਬੀ ਸੰਗੀਤ ਜਗਤ ਤੋਂ ਦੁਖਦਾਇਕ ਖ਼ਬਰ, ਮਸ਼ਹੂਰ ਗੀਤਕਾਰ ਸੀਰਾ ਸਿੰਘੇਵਾਲੀਆ ਦਾ ਹੋਇਆ ਦਿਹਾਂਤ

Written by  Lajwinder kaur   |  September 27th 2022 09:44 PM  |  Updated: September 27th 2022 09:49 PM

ਪੰਜਾਬੀ ਸੰਗੀਤ ਜਗਤ ਤੋਂ ਦੁਖਦਾਇਕ ਖ਼ਬਰ, ਮਸ਼ਹੂਰ ਗੀਤਕਾਰ ਸੀਰਾ ਸਿੰਘੇਵਾਲੀਆ ਦਾ ਹੋਇਆ ਦਿਹਾਂਤ

Sheera Singhewalia Death: ਪੰਜਾਬੀ ਸੰਗੀਤ ਜਗਤ ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ ਕਿ ਇੱਕ ਨਾਮੀ ਗੀਤਕਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਗੀਤਕਾਰ ਸੀਰਾ ਸਿੰਘੇਵਾਲੀਆ ਦੀ ਬੇਵਕਤੀ ਮੌਤ ਦੇ ਕਾਰਨ ਪੰਜਾਬੀ ਮਿਊਜ਼ਿਕ ਜਗਤ ‘ਚ ਸੋਗ ਦੀ ਲਹਿਰ ਫੈਲ ਗਈ ਹੈ।

ਹੋਰ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ ਅੰਤਿਮ ਅਰਦਾਸ 'ਤੇ ਪਹੁੰਚੇ ਕਪਿਲ ਸ਼ਰਮਾ ਤੋਂ ਲੈ ਕੇ ਭਾਰਤੀ ਸਿੰਘ ਨਮ ਅੱਖਾਂ ਨਾਲ ਆਏ ਨਜ਼ਰ, ਦੇਖੋ ਵੀਡੀਓ

inside image of sheera pic image source facebook

ਸੀਰਾ ਸਿੰਘੇਵਾਲੀਆ ਦੇ ਲਿਖੇ ਕਈ ਨਾਮੀ ਗਾਇਕਾਂ ਨੇ ਗਾਏ ਹਨ। ਗਾਇਕ ਬਾਈ ਅਮਰਜੀਤ ਨੇ ਵੀ ਪੋਸਟ ਪਾ ਕੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਹੈ- ‘ਸੁਪਰਹਿਟ ਗੀਤਾਂ ਦਾ ਗੀਤਕਾਰ ਸੀਰਾ ਸਿੰਘਾਵਾਲਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ...ਵਾਹਿਗੁਰੂ ਸੀਰੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ... ਸੱਚੇ ਪਾਤਸ਼ਾਹ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਹਨ।

sheera shinghewalia image source facebook

ਸੀਰਾ ਸਿੰਘੇਵਾਲੀਆ ਦਾ ਬਾਈ ਅਮਰਜੀਤ ਦੀ ਐਲਬਮ ਹੀਰੋ 'ਚ 'ਕਾਲੀ ਜਿਪਸੀ ਨੂੰ ਹੱਥ ਕਿਹੜਾ ਪਾਊ’ ਪਹਿਲਾ ਗੀਤ ਰਿਕਾਰਡ ਹੋਇਆ। ਫਿਰ ਬਾਈ ਅਮਰਜੀਤ ਤੇ ਮਿਸ ਪੂਜਾ ਦੀ ਅਵਾਜ਼ 'ਚ 'ਸਣੇ ਸਫਾਰੀ ਚੱਕਾਂਗੇ ਹੁਣ ਵੱਡੇ ਮਿਰਜੇ ਨੂੰ...', 'ਟੀਚਰ ਲੱਗੀ ਏ ਸਰਕਾਰੀ ਵੇ ਤੂੰ ਐਸ਼ ਕਰੇਂਗਾ...' ਵਰਗੇ ਕਈ ਸੁਪਰ ਹਿੱਟ ਗੀਤ ਦਿੱਤੇ।

Seera Singhewala sad post image source facebook

ਇਸ ਤੋਂ ਇਲਾਵਾ ਸੁਦੇਸ਼ ਕੁਮਾਰੀ, ਜਗਪਾਲ ਢਿੱਲੋਂ, ਰਾਣਾ ਸੰਧੂ, ਸਾਬਰ ਖਾਨ, ਗੁਰਪ੍ਰੀਤ ਸੰਧੂ ਆਦਿ ਕਲਾਕਾਰਾਂ ਨੇ ਜਿਨ੍ਹਾਂ ਨੇ ਸੀਰਾ ਸਿੰਘੇਵਾਲੀਆ ਦੇ ਲਿਖੇ ਗੀਤ ਗਾਏ। ਗਾਇਕ ਰਾਣਾ ਸੰਧੂ ਨੇ ਵੀ ਸੀਰਾ ਸਿੰਘੇਵਾਲੀਆ ਦਾ ਲਿਖਿਆ ਗੀਤ 'ਓਸੇ ਖੂਹ ਤੇ ਲਾਸ਼ ਲਟਕਦੀ ਵੇਖੀ ਮੈਂ' ਗਾਇਆ। ਸੋਸ਼ਲ ਮੀਡੀਆ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਪੋਸਟ ਪਾ ਕੇ ਦੁੱਖ ਜਤਾ ਰਹੇ ਹਨ।

inside image of bai amerjit and miss pooja image source facebook

 

 

View this post on Instagram

 

A post shared by Bai Amarjit (@baiamarjit1)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network