ਦੇਖੋ ਵੀਡੀਓ: ਫ਼ਿਲਮ ‘ਮਾਂ ਦਾ ਲਾਡਲਾ’ ਦਾ ਟਾਈਟਲ ਟਰੈਕ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ

written by Lajwinder kaur | August 29, 2022

Punjabi Movie Maa Da Ladla's Title Track Released: ਤਰਸੇਮ ਜੱਸੜ ਤੇ ਨੀਰੂ ਬਾਜਵਾ ਜੋੜੀ ਇੱਕ ਵਾਰ ਫਿਰ ਦਰਸ਼ਕਾਂ ਦੇ ਰੂਬਰੂ ਹੋਣ ਲਈ ਤਿਆਰ ਹੈ। ਜੀ ਹਾਂ ਦੋਵੇਂ ਜਣੇ ਇਕੱਠੇ ਪੰਜਾਬੀ ਫ਼ਿਲਮ ਮਾਂ ਦਾ ਲਾਡਲਾ ਚ ਨਜ਼ਰ ਆਉਣਗੇ। ਫ਼ਿਲਮ ਦੇ ਫਰਸਟ ਲੁੱਕ ਪੋਸਟਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

ਹੋਰ ਪੜ੍ਹੋ : ਮਨਕਿਰਤ ਔਲਖ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਖ਼ੂਬਸੂਰਤ ਤਸਵੀਰ, ਨਾਲ ਹੀ ਦੱਸਿਆ ਪੁੱਤਰ ਦਾ ਨਾਮ

tarsem jassar image source YouTube

ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ ਦੇ ਟਾਈਟਲ ਟਰੈਕ ਨੂੰ ਤਰਸੇਮ ਜੱਸੜ ਤੇ ਮਿਹਰ ਵਾਨੀ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਤਰਸੇਮ ਜੱਸੜ ਤੇ ਜਗਦੀਪ ਵੜਿੰਗ ਨੇ ਲਿਖੇ ਹਨ ਤੇ ਮਿਊਜ਼ਿਕ ਡਾ. ਜ਼ਿਊਸ ਨੇ ਦਿੱਤਾ ਹੈ। ਇਸ ਗੀਤ ਚ ਫ਼ਿਲਮ ਦੀ ਸਾਰੀ ਹੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਗੀਤ ਦੇ ਵੀਡੀਓ ਚ ਸਾਰੇ ਹੀ ਕਲਾਕਾਰ ਬਲੈਕ ਰੰਗ ਦੇ ਆਊਟਫਿੱਟ ‘ਚ ਨਜ਼ਰ ਆ ਰਹੇ ਹਨ। ਗੀਤ ਨੂੰ ਯੂਟਿਊਬ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

tarsem jassar, neeru bajwa and roopi gill image source YouTube

‘ਮਾਂ ਦਾ ਲਾਡਲਾ’ ਫ਼ਿਲਮ ’ਚ ਤਰਸੇਮ ਜੱਸੜ, ਨੀਰੂ ਬਾਜਵਾ, ਰੂਪੀ ਗਿੱਲ, ਨਿਰਮਲ ਰਿਸ਼ੀ, ਨਸੀਮ ਵਿੱਕੀ, ਇਫਤਿਖਾਰ ਠਾਕੁਰ, ਕੈਸਰ ਪੀਆ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ ਤੇ ਸਵਾਸਤਿਕ ਭਗਤ ਅਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਨੂੰ ਉਦੇ ਪ੍ਰਤਾਪ ਸਿੰਘ ਨੇ ਡਾਇਰੈਕਟ ਕੀਤਾ ਹੈ।

ਇਸ ਦੀ ਕਹਾਣੀ ਜਗਦੀਪ ਵੜਿੰਗ ਵਲੋਂ ਲਿਖੀ ਗਈ ਹੈ। ਦੱਸ ਦਈਏ ਫ਼ਿਲਮ ਨੂੰ ਮਨਪ੍ਰੀਤ ਜੋਹਲ ਤੇ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਰੋਮਾਂਟਿਕ ਤੇ ਪਰਿਵਾਰਿਕ ਕਾਮੇਡੀ ਡਰਾਮਾ ਵਾਲੀ ਇਹ ਫ਼ਿਲਮ 16 ਸਤੰਬਰ ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

inside image of maa da ladla movie team image source YouTube

 

You may also like