ਜਦੋਂ ਬੱਚਿਆਂ ਨਾਲ ਬੱਚੇ ਬਣ ਗਏ ਬੋਹੀਮੀਆਂ ,ਵੇਖੋ ਵੀਡਿਓ 

written by Shaminder | January 04, 2019

ਬੋਹੀਮੀਆਂ ਨੂੰ ਬੱਚਿਆਂ ਨਾਲ ਖਾਸ ਲਗਾਅ ਹੈ ਅਤੇ ਉਹ ਬੱਚਿਆਂ ਨਾਲ ਬੱਚੇ ਬਣ ਜਾਂਦੇ ਨੇ । ਜੀ ਹਾਂ ਜਿੱਥੇ ਸਾਰੇ ਸਟਾਰਸ ਨੇ ਆਪੋ ਆਪਣੇ ਤਰੀਕੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ । ਕਿਸੇ ਨੇ ਵੱਖੋ ਵੱਖ ਥਾਵਾਂ 'ਤੇ ਪਰਫਾਰਮ ਕਰਕੇ ਨਵੇਂ ਸਾਲ ਨੂੰ ਖੁਸ਼ ਆਮਦੀਦ ਕਿਹਾ ।ਕਿਸੇ ਨੇ ਕਲੱਬਾਂ 'ਚ ਨੱਚ ਗਾ ਕੇ ਨਵੇਂ ਸਾਲ ਨੂੰ ਜੀ ਆਇਆਂ ਕਿਹਾ। ਉੱਥੇ ਬੋਹੀਮੀਆਂ ਬੱਚਿਆਂ ਨਾਲ ਬੱਚੇ ਬਣ ਕੇ ਇਸ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨਜ਼ਰ ਆਏ ।

ਹੋਰ ਵੇਖੋ : ਆਪਣੇ ਜਨਮ ਦਿਨ ‘ਤੇ ਗੁਰਦਾਸ ਮਾਨ ਦੱਸ ਰਹੇ ‘ਗੱਲ ਮਤਲਬ ਦੀ ‘,ਵੇਖੋ ਵੀਡਿਓ

https://www.instagram.com/p/BsFCGGyDeGf/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੋਹੀਮੀਆਂ ਕਿਵੇਂ ਬੱਚਿਆਂ 'ਚ ਬੱਚੇ ਬਣ ਕੇ ਬੈਠੇ ਹੋਏ ਨੇ ਅਤੇ ਨਵੇਂ ਸਾਲ ਦਾ ਅਨੰਦ ਮਾਣ ਰਹੇ ਨੇ ।

bohemia bohemia

ਬੋਹੀਮੀਆਂ ਦਾ ਇਹ ਵੀਡਿਓ ਜਲੰਧਰ 'ਚ ਸਥਿਤ ਕਿਸੇ ਯੂਨਿਕ ਹੋਮ ਦਾ ਹੈ । ਜਿੱਥੇ ਸਰੀਰਕ ਤੌਰ 'ਤੇ ਅਸਮਰਥ ਬੱਚਿਆਂ 'ਚ ਬੋਹੀਮੀਆਂ ਬੈਠ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨਜ਼ਰ ਆਏ । ਇੱਕ ਛੋਟੇ ਜਿਹੇ ਬੱਚੇ ਨੂੰ ਬੋਹੀਮੀਆਂ ਆਪਣੀ ਝੋਲੀ 'ਚ ਲੈ ਕੇ ਬੈਠੇ ਨੇ । ਉਨ੍ਹਾਂ ਦੇ ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਕਮੈਂਟ ਵੀ ਕਰ ਰਹੇ ਨੇ ।

You may also like