
A-Kay news: ‘ਡੋਰਾਂ ਉਸ ਰੱਬ ‘ਤੇ, ‘ਮੁੰਡਾ ਆਈਫੋਨ ਵਰਗਾ’, ‘ਦੀ ਲੋਸਟ ਲਾਈਫ’, ‘ਬ੍ਰਾਉਨ ਬੁਆਏ’, ‘ਤਾਰੇ’ ਵਰਗੇ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਏ ਕੇਅ ਬਹੁਤ ਹੀ ਘੱਟ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਹਨ। ਪਰ ਉਨ੍ਹਾਂ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਉਹ ਆਪਣੀ ਪਤਨੀ ਦਾ ਬਰਥਡੇਅ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਆਲੀਆ ਭੱਟ ਤੋਂ ਬਾਅਦ ਹੁਣ ਦੀਪਿਕਾ ਪਾਦੂਕੋਣ ਸੁਣਾਏਗੀ ਖੁਸ਼ਖਬਰੀ? ਪ੍ਰੈਗਨੈਂਸੀ ਨੂੰ ਲੈਕੇ ਅਦਾਕਾਰਾ ਰੱਖਦੀ ਹੈ ਇਹ ਵਿਚਾਰ

ਮਾਡਲ ਤੇ ਅਦਾਕਾਰਾ ਜੈਸ਼੍ਰੀ ਮਨਚੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਆਪਣੇ ਪਤੀ ਏ ਕੇਅ ਦੇ ਨਾਲ ਕੁਝ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਦੇਖ ਸਕਦੇ ਹੋ ਗਾਇਕ ਏ ਕੇਅ ਆਪਣੀ ਪਤਨੀ ਨੂੰ ਕੇਕ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਤਨੀ ਨੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ- ‘ਵੇ ਤੂੰ ਮੇਰੀ ਜ਼ਿੰਦਗੀ ਸੋਹਣਿਆ, ਤੇ ਮੈਨੂੰ ਮੇਰੀ ਜ਼ਿੰਦਗੀ ਨਾਲ ਪਿਆਰ ਏ..ਬਹੁਤ ਸਾਰਾ ਪਿਆਰ ਮੇਰੀ ਜਾਨ #besthubbyintheworld❤️🧿’। ਫੈਨਜ਼ ਵੀ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ। ਯੂਜ਼ਰਸ ਕਮੈਂਟ ‘ਚ ਕਹਿ ਰਹੇ ਨੇ- ‘ਬਹੁਤ ਹੀ ਪਿਆਰਾ ਕਪਲ ਹੈ’। ਇੱਕ ਯੂਜ਼ਰਸ ਲਿਖ ਰਹੇ- ‘ਦੋਵਾਂ ਦੇ ਲਈ ਬਹੁਤ ਸਾਰੀਆਂ ਦੁਆਵਾਂ..’।

ਪੰਜਾਬੀ ਗਾਇਕ ਏ ਕੇਅ ਦੀ ਚੰਗੀ ਫੈਨ ਫਾਲਵਿੰਗ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਰੂਬਰੂ ਕਰਵਾਇਆ ਸੀ। ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਪਤਨੀ ਦੇ ਨਾਲ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
View this post on Instagram