ਗਾਇਕ ਏ ਕੇਅ ਦਾ ਨਵਾਂ ਗੀਤ ‘Taare’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | February 28, 2021

‘ਡੋਰਾਂ ਉਸ ਰੱਬ ‘ਤੇ ,  ‘ਮੁੰਡਾ ਆਈਫੋਨ ਵਰਗਾ’, ‘ਦੀ ਲੋਸਟ ਲਾਈਫ’ , ‘ਬ੍ਰਾਉਨ ਬੁਆਏ’ ਵਰਗੇ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਏ ਕੇਅ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ।

a kay new song taare Image Source - youtube
ਹੋਰ ਪੜ੍ਹੋ : ਅਫ਼ਸਾਨਾ ਖ਼ਾਨ ਦੀ ਹੋਈ ਮੰਗਣੀ, ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼, ਕਲਾਕਾਰ ਦੇ ਰਹੇ ਨੇ ਵਧਾਈਆਂ
inside image of a kay and rashalika Image Source – instagram
ਜੀ ਹਾਂ ਉਹ ‘ਤਾਰੇ’ ਟਾਈਟਲ ਹੇਠ ਸੈਡ ਸੌਂਗ ਲੈ ਕੇ ਆਏ ਨੇ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । Jabby Gill ਵੱਲੋਂ ਇਸ ਗਾਣੇ ਦੇ ਬੋਲ ਲਿਖੇ ਨੇ ਤੇ ਮਿਊਜ਼ਿਕ Pendu Boyz (Deewan Saab) ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Bideowale Frame Singh ਨੇ ਬਣਾਇਆ ਹੈ। ਇਸ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਏ ਕੇਅ ਤੇ ਫੀਮੇਲ ਮਾਡਲ Rashalika Sabharwal ।
inside image of rashalika sabharwal Image Source - youtube
ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ । ਜੇ ਗੱਲ ਕਰੀਏ ਏ ਕੇਅ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ।

0 Comments
0

You may also like