ਦੇਖੋ ਵੀਡੀਓ : A-Kay ਆਪਣੇ ਨਵੇਂ ਗੀਤ ‘ਜ਼ਿੰਦਗੀ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ

written by Lajwinder kaur | September 30, 2020

ਪੰਜਾਬੀ ਗਾਇਕ ਏ ਕੇਅ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ਰੋਮਾਂਟਿਕ ਗੀਤ ਜ਼ਿੰਦਗੀ (Zindagi) ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤੇ ਹੋਏ ਨਜ਼ਰ ਆ ਰਹੇ ਹਨ ।mahira sharma and akay new song zindagi ਹੋਰ ਪੜ੍ਹੋ : ਕਿਸਾਨ ਪ੍ਰਦਰਸ਼ਨ ‘ਚ ਕੇਂਦਰ ਸਰਕਾਰ ਦੇ ਖਿਲਾਫ ਜੰਮਕੇ ਨਾਅਰੇ ਲਗਾਉਂਦੀਆਂ ਨਜ਼ਰ ਆਈਆਂ ਅਫਸਾਨਾ ਖ਼ਾਨ ਤੇ ਰੁਪਿੰਦਰ ਹਾਂਡਾ
ਇਸ ਗੀਤ ਦੇ ਬੋਲ Jabby Gill ਨੇ ਲਿਖੇ ਨੇ ਤੇ ਮਿਊਜ਼ਿਕ Gaurav Dev & Kartik Dev ਨੇ ਦਿੱਤਾ ਹੈ । Bhindder Burj ਵੱਲੋਂ ਗਾਣੇ ਦਾ ਵੀਡੀਓ ਡਾਇਰੈਕਟ ਕੀਤਾ ਗਿਆ ਹੈ । zindagi on trending ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਖੁਦ ਏ ਕੇਅ ਤੇ ਐਕਟਰੈੱਸ ਮਾਹਿਰਾ ਸ਼ਰਮਾ । Gringo Entertainments ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਸੌਂਗ ਯੂਟਿਊਬ ਤੇ ਟਰੈਂਡਿੰਗ ‘ਚ ਚੱਲ ਰਿਹਾ ਹੈ । akay and mahira sharma ਜੇ ਗੱਲ ਕਰੀਏ ਏ ਕੇਅ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਡੋਰਾਂ ਉਸ ਰੱਬ ਤੇ’, ‘ਦੀ ਲੌਸਟ ਲਾਈਫ’, ‘ਬ੍ਰਾਉਨ ਬੁਆਏ’, ‘ਸੇਕ ਲੈਣ ਦੇ’, ‘ਮੁੰਡਾ ਆਈ ਫੋਨ ਵਰਗਾ’ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like