ਕਿਸਾਨ ਪ੍ਰਦਰਸ਼ਨ ‘ਚ ਕੇਂਦਰ ਸਰਕਾਰ ਦੇ ਖਿਲਾਫ ਜੰਮਕੇ ਨਾਅਰੇ ਲਗਾਉਂਦੀਆਂ ਨਜ਼ਰ ਆਈਆਂ ਅਫਸਾਨਾ ਖ਼ਾਨ ਤੇ ਰੁਪਿੰਦਰ ਹਾਂਡਾ

Written by  Lajwinder kaur   |  September 28th 2020 04:49 PM  |  Updated: September 28th 2020 04:49 PM

ਕਿਸਾਨ ਪ੍ਰਦਰਸ਼ਨ ‘ਚ ਕੇਂਦਰ ਸਰਕਾਰ ਦੇ ਖਿਲਾਫ ਜੰਮਕੇ ਨਾਅਰੇ ਲਗਾਉਂਦੀਆਂ ਨਜ਼ਰ ਆਈਆਂ ਅਫਸਾਨਾ ਖ਼ਾਨ ਤੇ ਰੁਪਿੰਦਰ ਹਾਂਡਾ

ਪੰਜਾਬੀ ਗਾਇਕ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਦਰਸ਼ਨ ਦੀਆਂ ਕੁਝ ਵੀਡੀਓਜ਼ ਸ਼ੇਅਰ ਕਰਦੇ ਹੋਏ ਲਿਖਿਆ ਹੈ –‘ਜੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ...ਜਿੱਤਾਂਗੇ ਹੌਸਲੇ ਨਾਲ..ਵਾਹਿਗੁਰੂ ਮੇਹਰ ਕਰਨ’ ।rupinder handa and afsana khan ਇਨ੍ਹਾਂ ਵੀਡੀਓਜ਼ ‘ਚ ਵੱਡੀ ਗਿਣਤੀ ‘ਚ ਕਿਸਾਨ ਤੇ ਨੌਜਵਾਨਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ । ਅਫਸਾਨਾ ਖ਼ਾਨ ਤੇ ਰੁਪਿੰਦਰ ਹਾਂਡਾ ਕੇਂਦਰ ਸਰਕਾਰ ਦੇ ਖਿਲਾਫ ਜੰਮਕੇ ਨਾਅਰੇ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।

farmer protest

ਜਿਵੇਂ ਕਿ ਸਭ ਜਾਣਦੇ ਨੇ ਪੰਜਾਬ ਸੂਬੇ ਦੇ ਕਿਸਾਨ ਕੇਂਦਰ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ । ਜਿਸਦੇ ਚੱਲਦੇ ਪੰਜਾਬੀ ਕਲਾਕਾਰ ਵੀ ਕੇਂਦਰ ਸਰਕਾਰ ਦੀ ਮਾਰੂ ਨੀਤੀਆਂ ਨੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ।afsana khan at farmer protest

ਕਈ ਦਿਨਾਂ ਤੋਂ ਪੰਜਾਬੀ ਕਲਾਕਾਰ ਵੀ ਰੋਸ ਪ੍ਰਦਰਸ਼ਨ ‘ਚ ਕਿਸਾਨਾਂ ਦੇ ਨਾਲ ਡਟ ਕੇ ਸਾਥ ਦੇ ਰਹੇ ਨੇ । ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਚੱਲ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network